Himanshi Khurana farmer protest: ਹਿਮਾਂਸ਼ੀ ਖੁਰਾਣਾ ਸਿਰਫ ਪੰਜਾਬ ‘ਚ ਹੀ ਨਹੀਂ ਬਲਕਿ ਬਾਲੀਵੁੱਡ ਵਿੱਚ ਵੀ ਬਹੁਤ ਮਸ਼ਹੂਰ ਹੈ। ਹਿਮਾਂਸ਼ੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਬਿੱਗ ਬੌਸ ਦੇ ਸੀਜ਼ਨ 13 ਤੋਂ ਬਾਅਦ ਹਿਮਾਂਸ਼ੀ ਨੇ ਲੋਕਾਂ ਦੇ ਦਿਲਾਂ ‘ਚ ਅੱਲਗ ਜਗ੍ਹਾ ਬਣਾ ਲਈ ਹੈ। ਹਿਮਾਂਸ਼ੀ ਖੁਰਾਣਾ ਦਾ ਨਾਮ ਪੰਜਾਬੀ ਫਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸਾਹਮਣੇ ਆਇਆ ਹੈ। ਅਕਸਰ ਹਿਮਾਂਸ਼ੀ ਆਪਣੇ ਸੋਸ਼ਲ ਮੀਜੀਆ ਉਤੇ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ ਜਿਸਨੂੰ ਫੈਨਜ਼ ਵੱਲੋ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿਚ ਇਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਨੇ ਕਿਸਾਨਾਂ ਦੇ ਹੱਕ ਵਿੱਚ ਅਜਿਹੀ ਗੱਲ ਕਹੀ ਕਿ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ।
ਇਸ ਟਵੀਟ ਰਾਹੀਂ ਹਿਮਾਂਸ਼ੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਹੈ । ਹਿਮਾਂਸ਼ੀ ਨੇ ਆਪਣੇ ਟਵਿੱਟਰ ਤੇ ਪੋਹਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹਿਮਾਂਸ਼ੀ ਨੇ ਬਹੁਤ ਹੀ ਦਿਲਚਸਪ ਗੱਲ ਲਿਖੀ ਹੈ ।
ਹਿਮਾਂਸ਼ੀ ਨੇ ਲਿਖਿਆ ਹੈ ‘ਪੋਹਾ ਕਿਵੇਂ ਬਣਦਾ ਹੈ …ਚੌਲਾਂ ਦਾ ਅਤੇ ਚੌਲ ਕਿਥੋਂ ਆਉਂਦੇ ਹਨ ਸ਼ਾਇਦ ਫੈਕਟਰੀ ਵਿੱਚ ਬਣਦੇ ਹਨ ….ਰੱਬ ਜਾਣੇ ਕੀ ਪਤਾ ਬਣ ਹੀ ਜਾਣ’। ਹਿਮਾਂਸ਼ੀ ਦੀ ਇਸ ਪੋਸਟ ਤੇ ਕਮੈਂਟ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਹੈ । ਹਿਮਾਂਸ਼ੀ ਨੇ ਇਸ ਪੋਸਟ ਰਾਹੀਂ ਸਮੇਂ ਦੀਆਂ ਸਰਕਾਰਾਂ ਨੂੰ ਲੰਮੇਂ ਹੱਥੀਂ ਲਿਆ ਹੈ।