Mia Khalifa answer on viral photo: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ। ਇਸੇ ਵਿਚਾਲੇ ਹੁਣ ਇਹ ਕਿਸਾਨੀ ਅੰਦੋਲਨ ਵਿਦੇਸ਼ਾਂ ਵਿੱਚ ਵੀ ਸੁਰਖੀਆਂ ਬਟੋਰ ਰਿਹਾ ਹੈ। ਇਸ ਅੰਦੋਲਨ ਦੇ ਸਮਰਥਨ ਵਿੱਚ ਵਿਦੇਸ਼ੀ ਹਸਤੀਆਂ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਅਮਰੀਕੀ ਅਦਾਕਾਰਾ ਮੀਆਂ ਖਲੀਫਾ ਵੀ ਇਨ੍ਹਾਂ ਵਿੱਚੋਂ ਇੱਕ ਹੈ, ਜੋ ਕਿ ਕਿਸਾਨਾਂ ‘ਤੇ ਕੀਤੇ ਗਏ ਟਵੀਟ ਤੋਂ ਬਾਅਦ ਤੋਂ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਮੀਆਂ ਨਾ ਸਿਰਫ ਕਿਸਾਨਾਂ ਦੇ ਮੁੱਦੇ ‘ਤੇ ਆਪਣੇ ਵਿਚਾਰ ਸਾਂਝੇ ਕਰਦੀ ਹੈ, ਬਲਕਿ ਟ੍ਰੋਲਰਸ ਨੂੰ ਜਵਾਬ ਦੇਣ ਤੋਂ ਵੀ ਪਿੱਛੇ ਨਹੀਂ ਹਟਦੀ ।
ਦਰਅਸਲ, ਕੁਝ ਦਿਨ ਪਹਿਲਾਂ ਮੀਆਂ ਖਲੀਫਾ ਦੀ ਇੱਕ ਫੋਟੋ ਬਹੁਤ ਵਾਇਰਲ ਹੋਈ ਸੀ, ਜਿਸ ਵਿੱਚ ਕਾਂਗਰਸ ਦੇ ਮੈਂਬਰ ਮੀਆਂ ਖਲੀਫਾ ਦੀ ਫੋਟੋ ਨੂੰ ਕੇਕ ਖਵਾਉਂਦੇ ਹੋਏ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਹੁਣ ਇਸ ਫੋਟੋ ਦੀ ਸੱਚਾਈ ਸਾਹਮਣੇ ਆ ਗਈ ਹੈ । ਦਰਅਸਲ, ਮੀਆਂ ਖਲੀਫਾ ਦੀ ਫੋਟੋ ਸੰਪਾਦਿਤ ਕਰ ਕੇ ਲਗਾਈ ਗਈ ਸੀ ਅਤੇ ਉਹ ਅਸਲ ਤਸਵੀਰ ਰਾਹੁਲ ਗਾਂਧੀ ਦੇ 37ਵੇਂ ਜਨਮਦਿਨ ਨਾਲ ਸਬੰਧਤ ਸੀ।
ਇਸ ਫੋਟੋ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਮੀਆਂ ਖਲੀਫਾ ਨੇ ਟਵੀਟ ਕਰ ਕੇ ਆਪਣੇ ਟ੍ਰੋਲਰਸ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ । ਮੀਆ ਖਲੀਫਾ ਨੇ ਇੱਕ ਟਵੀਟ ਸਾਂਝਾ ਕਰਦਿਆਂ ਲਿਖਿਆ, “ਮੈਂ ਇਸ ਸਫਾਈ ਦੀ ਸ਼ਲਾਘਾ ਕਰਦੀ ਹਾਂ। ਮੈਨੂੰ ਜਗਮੀਤ ਸਿੰਘ ਨੇ ਗੁਲਾਬ ਜਾਮੁਨ ਖੁਆਇਆ ਸੀ, ਕਾਂਗਰਸੀਆਂ ਨੇ ਕੇਕ ਨਹੀਂ ।” ਜਿਸ ਤੋਂ ਬਾਅਦ ਮੀਆ ਖਲੀਫਾ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।
ਦੱਸ ਦੇਈਏ ਕਿ ਮੀਆਂ ਖਲੀਫਾ ਵੱਲੋਂ ਕਿਸਾਨਾਂ ਦੇ ਮੁੱਦੇ ‘ਤੇ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ । ਪਿਛਲੇ ਦਿਨ ਵੀ ਉਸਨੇ ਟਵੀਟ ਕਰਕੇ ਵੀ ਕਿਸਾਨ ਅੰਦੋਲਨ ‘ਤੇ ਚਿੰਤਾ ਜ਼ਾਹਿਰ ਕਰਦਿਆਂ ਲਿਖਿਆ,’ ‘ਮੈਂ ਮਹਿਸੂਸ ਕੀਤਾ ਹੈ ਕਿ ਇਹ ਸਮਝਣਾ ਵੀ ਸਮਝ ਤੋਂ ਬਾਹਰ ਹੈ ਕਿ ਕੋਈ ਇਤਿਹਾਸ ਦੇ ਸਭ ਤੋਂ ਵੱਡੇ ਅੰਦੋਲਨ ਦਾ ਭੁਗਤਾਨ ਕੀਤਾ ਗਿਆ ਹੈ ਕਿਵੇਂ ਕਹਿ ਸਕਦਾ ਹੈ। ਪਰ ਭਾਰਤ ਵਿੱਚ 100 ਕਰੋੜ ਤੋਂ ਵੀ ਜ਼ਿਆਦਾ ਲੋਕ ਹਨ ਅਤੇ ਅਸੀਂ ਇਸ ਦਾ ਪਤਾ ਨਹੀਂ ਲਗਾ ਸਕਦੇ।”
ਇਹ ਵੀ ਦੇਖੋ: ਪ੍ਰਧਾਨਮੰਤਰੀ ਦੇ ਰਾਜਸਭਾ ਦੀ ਧਾਕੜ ਤਕਰੀਰ ‘ਤੇ ਬਲਬੀਰ ਸਿੰਘ ਰਾਜੇਵਾਲ ਦੀ Exclusive Interview