hrithik roshan takes part: ਹਾਲਾਂਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਸਮਾਗਮਾਂ ਨੂੰ ਰੋਕ ਦਿੱਤਾ ਗਿਆ ਹੈ। ਪਰ 2020 ਬੈਚ ਦੇ ਵਿਦਿਆਰਥੀ ਆਪਣੀ ਗ੍ਰੈਜੂਏਸ਼ਨ ਪਾਰਟੀ ਮਨਾਉਣ ਦੇ ਪੂਰੀ ਤਰ੍ਹਾਂ ਹੱਕਦਾਰ ਹਨ। ਅਦਾਕਾਰ ਰਿਤਿਕ ਰੋਸ਼ਨ ਨੇ ਹਾਲ ਹੀ ਵਿੱਚ ਇਸੇ ਤਰ੍ਹਾਂ ਦੇ ਇੱਕ ਗ੍ਰੈਜੂਏਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਭਾਸ਼ਣ ਦਿੱਤਾ ਸੀ। ਜਿਸ ਨੂੰ ਯੂਟਿਉਬ ਉੱਤੇ 2020 ਦੀ ਕਲਾਸ ਲਈ ਪ੍ਰਸਾਰਿਤ ਕੀਤਾ ਗਿਆ ਸੀ।
ਰਿਤਿਕ ਨੇ ਆਪਣੇ ਭਾਸ਼ਣ ਦੀ ਇਕ ਝਲਕ ਸੋਸ਼ਲ ਮੀਡੀਆ ਅਕਾਉਨਟ ਤੇ ਵੀ ਸ਼ੇਅਰ ਕੀਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ, ਉਸਨੇ ਲਿਖਿਆ, ਸਾਲ 2020 ਬੈਚ ਦੇ ਮੇਰੇ ਪਿਆਰੇ ਬੱਚਅੋ, ਤੁਹਾਡੇ ਸਾਰਿਆਂ ਨੂੰ ਮੇਰਾ ਪਿਆਰ ਅਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣ ਲਈ ਵਧਾਈ। ਬੱਸ ਚਮਕਦੇ ਰਹੋ। ਅਤੇ ਹਰ ਵਾਰ ਜਦੋਂ ਤੁਹਾਨੁੰ ਕਿਸੇ ਪ੍ਰਸ਼ਨ ਦੇ ਜਵਾਬ ਦੀ ਭਾਲ ਕਰ ਰਹੇ ਹੋਵੋ ਤਾ ਤੁਹਾਡੀ ਯਾਤਰਾ ਹਮੇਸ਼ਾਂ ਮਹਾਨ ਅਧਿਆਪਕਾਂ ਨਾਲ ਭਰਪੂਰ ਹੋਵੇ।
ਅਦਾਕਾਰ ਨੇ ਆਪਣੇ ਸੰਦੇਸ਼ ਵਿੱਚ ਉਸਨੂੰ ਭਵਿੱਖ ਦੇ ਲਈ ਮਾਰਗ ਦਰਸ਼ਨ ਅਤੇ ਪ੍ਰੇਰਣਾ ਵੀ ਦਿੱਤੀ। ਉਸਨੇ ਕਿਹਾ, “ਇੱਕ ਮਜ਼ਬੂਤਲੋਹਾ ਬਣਨ ਲਈ ਤੇਜ਼ ਅੱਗ ਵਿੱਚੋਂ ਲੰਘਣਾ ਪੈਂਦਾ ਹੈ। ਮੇਰੀ ਜ਼ਿੰਦਗੀ ਵੀ ਇਸ ਤੇ ਅਧਾਰਤ ਰਹੀ ਹੈ। ਮੇਰਾ ਵਿਸ਼ਵਾਸ ਹੈ ਕਿ ਜਦੋਂ ਇੱਕ ਬਹੁਤ ਮੁਸ਼ਕਲ ਸਮਾਂ ਆਉਦਾ ਹੈ। ਇਸਦਾ ਅਰਥ ਹੈ ਕਿ ਤੁਹਾਡੇ ਲਈ ਅੱਗੇ ਕੁਝ ਖਾਸ ਵਾਪਰੇਗਾ। ਇਸ ਲਈ ਮੁਸ਼ਕਲਾਂ ਬਾਰੇ ਚਿੰਤਾ ਨਾ ਕਰੋ ਅਤੇ ਅੱਗੇ ਵੱਧਦੇ ਰਹੋ।