ਬੀਤੇ ਦਿਨੀਂ ਫਿਲਮਫੇਅਰ ਐਵਾਰਡ ਹੋਏ, ਅਤੇ ਹੰਬਲ ਮੋਸ਼ਨ ਪਿਕਚਰਸ ਨੇ ਇੱਕ ਸ਼ਾਨਦਾਰ ਉਪਲਬਧੀ ਹਾਸਲ ਕਰਦਿਆਂ ਕੁੱਲ 6 ਪੁਰਸਕਾਰ ਜਿੱਤੇ। ‘ਅਰਦਾਸ ਸਰਬੱਤ ਦੇ ਭਲੇ ਦੀ’ ਨੂੰ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਅਤੇ ਅਮਰ ਹੁੰਦਰ ਨੂੰ ‘ਵਾਰਨਿੰਗ-2’ ਲਈ ਸਰਵੋਤਮ ਨਿਰਦੇਸ਼ਕ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਹਾਲਾਂਕਿ ਅਦਾਕਾਰ ਮਰਹੂਮ ਸ਼੍ਰੀ ਜਸਵਿੰਦਰ ਭੱਲਾ ਜੀ ਦੇ ਅਚਾਨਕ ਦੇਹਾਂਤ ਕਾਰਨ ਗਿੱਪੀ ਗਰੇਵਾਲ ਸਣੇ ਪੂਰੀ ਟੀਮ ਪੁਰਸਕਾਰ ਹਾਸਲ ਕਰਨ ਲਈ ਮੌਜੂਦ ਨਹੀਂ ਸੀ। ਜਿਹੜੇ 6 ਇਨਾਮ ਹੰਬਲ ਮੋਸ਼ਨ ਪਿਕਚਰਸ ਵੱਲੋਂ ਹਾਸਲ ਕੀਤੇ ਗਏ ਹਨ ਉਨ੍ਹਾਂ ‘ਚ ਸ਼ਾਮਲ ਹਨ-
ਸਰਵੋਤਮ ਫਿਲਮ
ਅਰਦਾਸ ਸਰਬਤ ਦੇ ਭਲੇ ਦੀ
ਸਰਵੋਤਮ ਨਿਰਦੇਸ਼ਕ
ਗਿੱਪੀ ਗਰੇਵਾਲ (ਅਰਦਾਸ ਸਰਬਤ ਦੇ ਭਲੇ ਦੀ)
ਸਰਵੋਤਮ ਸਕ੍ਰੀਨਪਲੇਅ
ਗਿਪੀ ਗਰੇਵਾਲ (ਅਰਦਾਸ ਸਰਬਤ ਦੇ ਭਲੇ ਦੀ)
ਸਰਵੋਤਮ ਐਕਟਰ ਸਪੋਰਟਿੰਗ ਰੋਲ (ਮੇਲ)
ਗੁਰਪ੍ਰੀਤ ਘੁੱਗੀ (ਅਰਦਾਸ ਸਰਬਤ ਦੇ ਭਲੇ ਦੀ)
ਸਰਵੋਤਮ ਐਕਸ਼ਨ
ਸਿਰਾਜ ਸਈਅਦ (ਵਾਰਨਿੰਗ-2)
ਸਰਵੋਤਮ ਸਾਊਂਡ ਡਿਜ਼ਾਈਨ
ਪਰੀਕਸ਼ਤ ਲਾਲਵਾਨੀ ਅਤੇ ਕੁਨਾਲ ਮਹਿਤਾ (ਵਾਰਨਿੰਗ-2) ਲਈ। ਇਨ੍ਹਾਂ ਤੋਂ ਇਲਾਵਾ ਹੋਰ ਪੁਰਸਕਾਰਾਂ ਬਾਰੇ ਤੁਸੀਂ ਫਿਲਮਫੇਅਰ ਦੀ ਵੈੱਬਸਾਈਟ ‘ਤੇ ਪੂਰੀ ਲਿਸਟ ਦੇਖ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -:
























