Jagdeep sidhu tribute mosewala: ਸਿੱਧੂ ਮੂਸੇ ਵਾਲਾ ਦੇ ਦਿਹਾਂਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਪੂਰੀ ਕੌਮ ਆਪਣੇ-ਆਪਣੇ ਤਰੀਕੇ ਨਾਲ ਗਾਇਕ ਨੂੰ ਸ਼ਰਧਾਂਜਲੀ ਦੇ ਰਹੀ ਹੈ। ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਜੋ ਕਿ ਗਾਇਕ ਦੀ ਮੰਦਭਾਗੀ ਮੌਤ ਤੋਂ ਦੁਖੀ ਹਨ, ਉਹਨਾਂ ਨੇ ਸਾਰਿਆਂ ਨੂੰ ਗਾਇਕ ਸਿੱਧੂ ਮੂਸੇ ਵਾਲਾ ‘ਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਦੀ ਬੇਨਤੀ ਕੀਤੀ ਹੈ।
ਜਗਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਇਸ ਸਮੇਂ ਸੁੰਨ ਹੋ ਗਿਆ ਹੈ ਅਤੇ ਹੁਣ ਸਿੱਧੂ ਮੂਸੇ ਵਾਲਾ ਨੂੰ ਅਤੇ ਗਾਇਕ ਦੀਪ ਸਿੱਧੂ ਨੂੰ ਜ਼ਿੰਦਾ ਰੱਖਣ ਲਈ ਪੰਜਾਬ ਦੇ ਹਰ ਇੱਕ ਪੰਜਾਬੀ ਨੂੰ ਦੋਵਾਂ ਕਲਾਕਾਰਾਂ ਲਈ ਦੋ-ਦੋ ਰੁੱਖ ਲਗਾਉਣੇ ਚਾਹੀਦੇ ਹਨ। ਜਗਦੀਪ ਸਿੱਧੂ ਨੇ ਕਿਹਾ, “ਤੁਹਾਡੇ ਸਾਰਿਆਂ ਵਾਂਗ, ਮੈਂ ਵੀ ਬਹੁਤ ਭਾਵੁਕ ਹਾਂ। ਹੋ ਸਕਦਾ ਹੈ ਕਿ ਮੈਂ ਇਸ ਸਮੇਂ ਭਾਵੁਕ ਹੋ ਕੇ ਕੁਝ ਅਜਿਹਾ ਕਹਾਂ ਜੋ ਕਿ ਬਹੁਤਾ ਢੁਕਵਾਂ ਨਹੀਂ ਹੈ। ਪਰ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਇਸ ਸਮੇਂ ਅਸੀਂ ਸਾਰੇ ਸਿੱਧੂ ਮੂਸੇ ਵਾਲਾ ਦੀ ਮੌਤ ਦੇ ਦਰਦ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿਉਂ ਨਾ ਅਸੀਂ ਸਾਰੇ ਆਪਣੇ ਖੇਤਾਂ ਵਿੱਚ ਸਿੱਧੂ ਲਈ ਇੱਕ ਬੋਹੜ ਦਾ ਰੁੱਖ ਅਤੇ ਦੀਪ ਸਿੱਧੂ ਲਈ ਇੱਕ ਨਿੰਮ ਦਾ ਬੂਟਾ ਲਗਾਈਏ, ਅਜਿਹਾ ਕਰਕੇ ਅਸੀਂ ਉਹਨਾਂ ਨੂੰ ਅਤੇ ਉਹਨਾਂ ਦੇ ਪੰਜਾਬੀ ਅਤੇ ਪੰਜਾਬ ਵਿੱਚ ਯੋਗਦਾਨ ਨੂੰ ਜਿਉਂਦਾ ਰੱਖ ਸਕਦੇ ਹਾਂ।
ਜਗਦੀਪ ਸਿੱਧੂ ਵੱਲੋਂ ਕੀਤੀ ਗਈ ਇਹ ਬੇਨਤੀ ਬਿਲਕੁਲ ਨਿਵੇਕਲੀ ਹੈ ਜਿਸ ਨੂੰ ਸਿੱਧੂ ਮੂਸੇ ਵਾਲਾ ਅਤੇ ਦੀਪ ਸਿੱਧੂ ਦੇ ਸਾਰੇ ਪ੍ਰਸ਼ੰਸਕਾਂ ਵੱਲੋਂ ਸਰਾਹਿਆ ਗਿਆ। ਜਗਦੀਪ ਵੱਲੋਂ ਸਿੱਧੂ ਲਈ ਕੀਤੀ ਗਈ ਅਪੀਲ ਕਰਕੇ ਕੁਮੈਂਟ ਸੈਕਸ਼ਨ ਸਕਾਰਾਤਮਕ ਪ੍ਰਤੀਕਰਮ ਨਾਲ ਭਰ ਗਿਆ। ਤੁਹਾਨੂੰ ਦਸ ਦੇਈਏ ਕਿ , ਦੀਪ ਸਿੱਧੂ ਦੀ ਫਰਵਰੀ 2022 ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਦੋਂ ਕਿ ਸਿੱਧੂ ਮੂਸੇ ਵਾਲਾ ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਆਪਣੇ ਥਾਰ ਵਿੱਚ ਕਿਸੇ ਨੂੰ ਮਿਲਣ ਜਾ ਰਿਹਾ ਸੀ।