Jai Bhim legal trouble: ਸਾਊਥ ਫਿਲਮ ਇੰਡਸਟਰੀ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇੱਕ ਪਾਸੇ ਜਿੱਥੇ ‘ਪੁਸ਼ਪਾ’, ‘KGF 2’ ਅਤੇ ‘RRR’ ਵਰਗੀਆਂ ਬਲਾਕਬਸਟਰ ਫਿਲਮਾਂ ਦੇਣ ਕਾਰਨ, ਤਾਂ ਦੂਜੇ ਪਾਸੇ ਉਨ੍ਹਾਂ ਦੇ ਕਲਾਕਾਰਾਂ ਦੇ ਨਾਂ ਲਗਾਤਾਰ ਵਿਵਾਦਾਂ ਵਿੱਚ ਆ ਰਹੇ ਹਨ।
ਹਾਲ ਹੀ ‘ਚ ਮਲਿਆਲਮ ਫਿਲਮ ਨਿਰਮਾਤਾ ਸਨਲ ਕੁਮਾਰ ਸ਼ਸੀਧਰਨ ਨੂੰ ਜਿਨਸੀ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ, ਹੁਣ ਇਕ ਹੋਰ ਸਾਊਥ ਅਦਾਕਾਰ ਕਾਨੂੰਨ ਦੀ ਗ੍ਰਿਫਤ ‘ਚ ਫਸਦਾ ਨਜ਼ਰ ਆ ਰਿਹਾ ਹੈ। ਹੋਇਆ ਇਹ ਕਿ ਕੋਰਟ ਨੇ ਚੇਨਈ ਪੁਲਿਸ ਨੂੰ ਅਦਾਕਾਰ ਸੂਰਿਆ, ਉਸਦੀ ਪਤਨੀ ਜਯੋਤਿਕਾ ਅਤੇ ਜੈ ਭੀਮ ਦੇ ਨਿਰਦੇਸ਼ਕ ਟੀਜੇ ਗਿਆਨਵੇਲ ਦੇ ਖਿਲਾਫ FIR ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ, ਰੁਦਰ ਵੰਨੀਅਰ ਸੈਨਾ ਨਾਮ ਦੇ ਵੰਨੀਅਰ ਗਰੁੱਪ ਨੇ ਇਨ੍ਹਾਂ ਤਿੰਨਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਆਪਣੀ ਪਟੀਸ਼ਨ ‘ਚ ਉਨ੍ਹਾਂ ਕਿਹਾ ਸੀ ਕਿ ਫਿਲਮ ‘ਜੈ ਭੀਮ’ ਦੇ ਕਈ ਸੀਨ ਵੰਨੀਅਰ ਭਾਈਚਾਰੇ ਦੇ ਅਕਸ ਨੂੰ ਖਰਾਬ ਕਰ ਰਹੇ ਹਨ। ਇਸੇ ਭਾਈਚਾਰੇ ਨੇ ਫਿਲਮ ਦੀ ਰਿਲੀਜ਼ ਸਮੇਂ ‘ਜੈ ਭੀਮ’ ‘ਤੇ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ ਸੀ। ਨਾਲ ਹੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਫਿਲਮ ਤੋਂ ਇਤਰਾਜ਼ਯੋਗ ਸੀਨ ਹਟਾਏ ਜਾਣ। ਰੁਦਰ ਵੰਨੀਅਰ ਸੈਨਾ ਨੇ ਵੀ ਫਿਲਮ ‘ਜੈ ਭੀਮ’ ਦੀ ਟੀਮ ਤੋਂ 5 ਕਰੋੜ ਰੁਪਏ ਮੁਆਵਜ਼ੇ ਅਤੇ ਬਿਨਾਂ ਸ਼ਰਤ ਮੁਆਫੀ ਦੀ ਮੰਗ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ‘ਜੈ ਭੀਮ’ 2 ਨਵੰਬਰ 2021 ਨੂੰ OTT ‘ਤੇ ਰਿਲੀਜ਼ ਹੋਈ ਸੀ। ਐਮਾਜ਼ਾਨ ਪ੍ਰਾਈਮ ‘ਤੇ ਰਿਲੀਜ਼ ਹੋਈ ਇਸ ਫਿਲਮ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇੰਨਾ ਹੀ ਨਹੀਂ ਇਸ ਫਿਲਮ ਨੂੰ ਆਸਕਰ ਲਈ ਵੀ ਭੇਜਿਆ ਗਿਆ ਸੀ। ਇਹ ਫਿਲਮ ਇਰੂਲਰ ਭਾਈਚਾਰੇ ਦੇ ਮੈਂਬਰਾਂ ਦੇ ਹਿਰਾਸਤੀ ਤਸ਼ੱਦਦ ‘ਤੇ ਆਧਾਰਿਤ ਸੀ। ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਵਾਦਾਂ ‘ਚ ਘਿਰ ਗਈ ਸੀ। ‘ਜੈ ਭੀਮ’ ਦੇ ਇੱਕ ਸੀਨ ਨੂੰ ਲੈ ਕੇ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋਈ। ਫਿਲਮ ਦੇ ਇਕ ਸੀਨ ‘ਚ ਪ੍ਰਕਾਸ਼ ਰਾਜ ਹਿੰਦੀ ‘ਚ ਬੋਲਣ ‘ਤੇ ਇਕ ਵਿਅਕਤੀ ਨੂੰ ਥੱਪੜ ਮਾਰਦੇ ਨਜ਼ਰ ਆਏ। ਜਿਸ ਤੋਂ ਬਾਅਦ ਇਸ ਸੀਨ ‘ਤੇ ਕਾਫੀ ਹੰਗਾਮਾ ਹੋਇਆ। ਲੋਕਾਂ ਨੇ ਫਿਲਮ ਤੋਂ ਅਜਿਹੇ ਸੀਨ ਨੂੰ ਹਟਾਉਣ ਦੀ ਮੰਗ ਵੀ ਕੀਤੀ ਸੀ।