ਸਾਬਕਾ ਏਅਰ ਹੋਸਟੈਸ ਤੇ ਐਕਟ੍ਰੈਸ ਨੂਰ ਮਾਲਾਬਿਕਾ ਦਾਸ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਅਪਾਰਟਮੈਂਟ ਵਿਚੋਂ ਮਿਲੀ ਹੈ। ਰਿਪੋਰਟ ਮੁਤਾਬਕ ਐਕਟ੍ਰੈਸ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਪੁਲਿਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਨੂਰ ਨੇ ਪਿਛਲੇ ਸਾਲ ਰਿਲੀਜ਼ ਹੋਈ ਕਾਜਲ ਸਟਾਰਰ ਵੈੱਬਸੀਰੀਜ ‘ਦਿ ਟ੍ਰਾਇਲ’ ਵਿਚ ਕੰਮ ਕੀਤਾ ਸੀ।
ਨੂਰ ਦੀ ਮੌਤ ਦੀ ਖਬਰ ਉਦੋਂ ਸਾਹਮਣੇ ਆਈ ਜਦੋਂ ਗੁਆਂਢੀਆਂ ਨੇ ਫਲੈਟ ਤੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ। ਇਸ ਦੇ ਬਾਅਦ ਬੀਤੇ 6 ਜੂਨ ਨੂੰ ਓਸ਼ੀਵਾਰਾ ਪੁਲਿਸ ਨੇ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਫਲੈਟ ‘ਤੇ ਪਹੁੰਚ ਕੇ ਦੇਖਿਆ ਤਾਂ ਨੂਰ ਦੀ ਦੇਹ ਪੱਖੇ ਨਾਲ ਲਟਕੀ ਹੋਈ ਸੀ। ਪੁਲਿਸ ਨੇ ਤਤਕਾਲ ਬਾਡੀ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਰਿਪੋਰਟ ਮੁਤਾਬਕ ਪੁਲਿਸ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪੁਲਿਸ ਨੇ ਪੰਚਨਾਮਾ ਫਾਈਲ ਕਰਨ ਦੇ ਬਾਅਦ ਨੂਰ ਦੇ ਪਰਿਵਾਰ ਵਾਲਿਆਂ ਨਾਲ ਵੀ ਕਾਂਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਨ੍ਹਾਂ ਦੀ ਬਾਡੀ ਕਲੇਮ ਕਰਨ ਨਹੀਂ ਆਇਆ। ਇਸ ਦੇ ਬਾਅਦ ਐਤਵਾਰ ਨੂੰ ਪੁਲਿਸ ਨੇ ਲਾਵਾਰਿਸ ਦੇਹਾਂ ਦਾ ਅੰਤਿਮ ਸਸਕਾਰ ਕਰਨ ਵਾਲੀ NGO ਦੀ ਮਦਦ ਨਾਲ ਨੂਰ ਦਾ ਅੰਤਿਮ ਸਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਥੱਪ/ੜ ਮਾਮਲੇ ‘ਤੇ CM ਮਾਨ ਬੋਲੇ-‘ਕੰਗਨਾ ਨੂੰ ਪੰਜਾਬ ਬਾਰੇ ਅਜਿਹੇ ਬਿਆਨ ਨਹੀਂ ਸੀ ਦੇਣੇ ਚਾਹੀਦੇ’
ਨੂਰ ਹੁਣ ਤੱਕ ਮੁੰਬਈ ਵਿਚ ਆਪਣੇ ਪਰਿਵਾਰ ਨਾਲ ਰਹਿ ਰਹੀ ਸੀ। ਉਨ੍ਹਾਂ ਦੇ ਪਰਿਵਾਰ ਵਾਲੇ ਇਸ ਘਟਨਾ ਦੇ ਦੋ ਹਫਤੇ ਪਹਿਲਾਂ ਹੀ ਪਿੰਡ ਪਰਤੇ ਹਨ। 32 ਸਾਲ ਦੀ ਮਾਲਾਬਿਕਾ ਅਸਮ ਦੀ ਰਹਿਣ ਵਾਲੀ ਸੀ। ਉਨ੍ਹਾਂ ਨੇ ‘ਸਿਸਕੀਆਂ’, ‘ਤੀਖੀ ਚਟਨੀ’ ਤੇ ‘ਚਰਮਸੁਖ’ ਵਰਗੀ ਉਲੂ ਐਪ ‘ਤੇ ਸਟ੍ਰੀਮ ਹੋਣ ਵਾਲੀ ਬੋਲਡ ਵੈੱਬ ਸੀਰੀਜ ਵਿਚ ਕੰਮ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: