kangana ranaut Dhaakad flop: ਕੰਗਨਾ ਰਣੌਤ ਦੀ ਐਕਸ਼ਨ ਫਿਲਮ ‘Dhaakad’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਇਸ ਫਿਲਮ ਨੇ 8 ਦਿਨਾਂ ‘ਚ ਸਿਰਫ 3 ਕਰੋੜ ਦੀ ਕਮਾਈ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਦੇ ਅੱਠਵੇਂ ਦਿਨ ਦੇਸ਼ ਭਰ ਵਿੱਚ ਸਿਰਫ਼ 20 ਟਿਕਟਾਂ ਹੀ ਵਿਕੀਆਂ। ਫਿਲਮ ਨੇ ਅੱਠਵੇਂ ਦਿਨ ਸਿਰਫ 4420 ਰੁਪਏ ਦੀ ਕਮਾਈ ਕੀਤੀ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਫਿਲਮ ਤੋਂ ਪਹਿਲਾਂ ਕਈ ਸ਼ੋਅ ਰੱਦ ਕਰ ਦਿੱਤੇ ਗਏ ਸਨ। ਧਾਕੜ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਔਰਤ-ਅਗਵਾਈ ਵਾਲੀ ਫਿਲਮ ਹੈ। ਜੇਕਰ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਘਾਟੇ ਵਾਲੀ ਫਿਲਮ ਸਾਬਤ ਹੋਈ ਹੈ। ਖਬਰਾਂ ਮੁਤਾਬਕ ਫਿਲਮ ਸਿਰਫ 3 ਕਰੋੜ ਦਾ ਕਾਰੋਬਾਰ ਕਰ ਸਕੀ।
ਫਿਲਮ ਨੂੰ ਇਕ ਹਫਤੇ ਦੇ ਅੰਦਰ ਮੁੰਬਈ ਦੇ ਸਾਰੇ ਸਿਨੇਮਾਘਰਾਂ ਤੋਂ ਹਟਾ ਦਿੱਤਾ ਗਿਆ ਹੈ। ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਣ ਕਾਰਨ ਫਿਲਮ ਦੇ ਓਟੀਟੀ ਅਤੇ ਸੈਟੇਲਾਈਟ ਰਾਈਟਸ ਡੀਲ ‘ਤੇ ਸਿੱਧਾ ਅਸਰ ਪਿਆ ਹੈ। ਖਬਰਾਂ ਮੁਤਾਬਕ ਫਿਲਮ ਦੇ ਸੁਪਰ ਫਲਾਪ ਹੋਣ ਤੋਂ ਬਾਅਦ ਹੁਣ ਇਸ ਦੇ ਓਟੀਟੀ ਅਤੇ ਸੈਟੇਲਾਈਟ ਰਾਈਟਸ ਵੀ ਨਹੀਂ ਵੇਚੇ ਜਾ ਰਹੇ ਹਨ। ਕਿਉਂਕਿ, ਨਿਰਮਾਤਾਵਾਂ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ ਹੈ। ਰਿਪੋਰਟਾਂ ਮੁਤਾਬਕ ਬਾਕਸ ਆਫਿਸ ‘ਤੇ ‘ਧਾਕੜ’ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਇਸ ਫਿਲਮ ਦੇ ਕਈ ਸ਼ੋਅ ਰੱਦ ਕਰ ਦਿੱਤੇ ਗਏ ਹਨ। ਅਜਿਹੇ ‘ਚ ਹੁਣ ਫਿਲਮ ਦੇ ਮੇਕਰਸ ਨੂੰ ਓਟੀਟੀ ‘ਤੇ ਜਗ੍ਹਾ ਲੈਣ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਕਿਸੇ ਵੀ ਫਿਲਮ ਦੇ OTT ਅਤੇ ਸੈਟੇਲਾਈਟ ਰਾਈਟਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵੇਚੇ ਜਾਂਦੇ ਹਨ। ਕਿਸੇ ਚੈਨਲ ਜਾਂ OTT ਪਲੇਟਫਾਰਮ ਨੂੰ ਅਧਿਕਾਰ ਵੇਚਣ ਤੋਂ ਬਾਅਦ ਨਿਰਮਾਤਾਵਾਂ ਨੂੰ ਕਮਾਈ ਤੋਂ ਚੰਗਾ ਮੁਨਾਫਾ ਮਿਲਦਾ ਹੈ। ਪਰ ‘ਧਾਕੜ’ ਦੇ ਮਾਮਲੇ ‘ਚ ਅਜਿਹਾ ਕੁਝ ਨਹੀਂ ਹੋਇਆ।