ਕੰਗਣਾ ਰਨੌਤ ਨੇ ਇੱਕ ਵਾਰ ਫਿਰ ਤੋਂ ਮਹਾਤਮਾ ਗਾਂਧੀ ਖਿਲਾਫ ਵਿਵਾਦਿਤ ਬਿਆਨ ਦਿੱਤਾ ਹੈ। ਆਪਣੀ ਪਹਿਲੀ ਪੋਸਟ ਵਿਚ ਕੰਗਣਾ ਨੇ ਉਨ੍ਹਾਂ ਨੂੰ ਸੱਤਾ ਦਾ ਭੁੱਖਾ ਤੇ ਚਾਲਾਕ ਦੱਸਿਆ ਹੈ। ਨਾਲ ਹੀ ਦੂਜੀ ਪੋਸਟ ਵਿਚ ਲਿਖਿਆ ਹੈ ਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਹੋ ਜਾਵੇ। ਕੰਗਣਾ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਹੀਰੋ ਸਮਝਦਾਰੀ ਨਾਲ ਚੁਣਨ। ਨਾਲ ਹੀ ਲਿਖਿਆ ਹੈ ਕਿ ਚਪੇੜ ਮਾਰਨ ਵਾਲੇ ਦੇ ਸਾਹਮਣੇ ਦੂਜਾ ਗਲ਼ ਅੱਗੇ ਕਰਨ ਨਾਲ ਆਜ਼ਾਦੀ ਨਹੀਂ ਮਿਲਦੀ।
ਕੰਗਣਾ ਨੇ ਦੂਜੀ ਪੋਸਟ ਵਿਚ ਲਿਖਿਆ ਹੈ ਕਿ ਗਾਂਧੀ ਨੇ ਕਦੇ ਭਗਤ ਸਿੰਘ ਅਤੇ ਨੇਤਾ ਜੀ ਨੂੰ ਸਪੋਰਟ ਨਹੀਂ ਕੀਤਾ। ਕਈ ਸਬੂਤ ਹਨ ਜੋ ਇਸ਼ਾਰਾ ਕਰਦੇ ਹਨਕਿ ਗਾਂਧੀ ਜੀ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ਹੋ ਜਾਵੇ।ਇਸ ਲਈ ਤੁਹਾਨੂੰ ਚੁਣਨਾ ਹੈ ਕਿ ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਆਪਣੀ ਯਾਦ ਦੇ ਇੱਕ ਹੀ ਬਾਕਸ ਵਿਚ ਰੱਖ ਲੈਣਾ ਅਤੇ ਉਨ੍ਹਾਂ ਦੀ ਜਯੰਤੀ ‘ਤੇ ਯਾਦ ਕਰ ਲੈਣਾ ਕਾਫੀ ਨਹੀਂ। ਸੱਚ ਕਹਾਂ ਤਾਂ ਮੂਰਖ ਨਹੀਂ ਸਗੋਂ ਗੈਰ-ਜ਼ਿੰਮੇਵਾਰਾਨਾ ਹੈ। ਲੋਕਾਂ ਨੂੰ ਆਪਣਾ ਇਤਿਹਾਸ ਤੇ ਆਪਣਾ ਹੀਰੋ ਪਤਾ ਹੋਣੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਗੌਰਤਲਬ ਹੈ ਕਿ ਬੀਤੇ ਦਿਨੀਂ ਕੰਗਣਾ ਰਨੌਤ ਨੇ ਬਿਆਨ ਦਿੱਤਾ ਸੀ ਕਿ ਦੇਸ਼ ਨੂੰ ਅਸਲੀ ਆਜ਼ਾਦੀ 2014 ਵਿਚ ਮਿਲੀ ਹੈ। ਇਸ ਤੋਂ ਪਹਿਲਾਂ ਗਾਂਧੀ ਜੀ ਨੂੰ ਕਟੋਰੇ ‘ਚ ਭੀਖ ਮਿਲੀ ਸੀ। ਉਨ੍ਹਾਂ ਨੇ ਕਾਂਗਰਸ ਨੂੰ ਬ੍ਰਿਟਿਸ਼ ਸ਼ਾਸਨ ਦੇ ਅੱਗੇ ਦਾ ਰੂਪ ਦੱਸਿਆ ਸੀ।