karan aujla and bohemia : ਪੰਜਾਬੀ ਗਾਇਕ ਕਰਨ ਔਜਲਾ , ਬੋਹੇਮੀਆ , ਜੇ.ਹਿੰਦ ਤੇ ਅਮਰੀਕਨ ਰੈਪਰ ਦਿ ਗੇਮ ( The Game ) ਦਾ ਇੱਕ ਗੀਤ ‘ ik din ‘ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗੀਤ 7 ਮਹੀਨੇ ਪਹਿਲਾਂ ਅਧਿਕਾਰਤ ਤੌਰ ਤੇ ਯੂਟਿਊਬ ਤੇ ਰਿਲੀਜ਼ ਕੀਤਾ ਗਿਆ ਸੀ। ਗੀਤ ਵਿਰੁੱਧ ਕਾਪੀਰਾਈਟ ਦੇ ਦਾਅਵੇ ਕਾਰਨ ਇਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਸ਼ਿਕਾਇਤਕਰਤਾ ਦਾ ਪਤਾ ਨਹੀਂ ਪਰ ਯੂਟਿਊਬ ਵਲੋਂ ਉਸ ਦੇ ਦਾਅਵੇ ਨੂੰ ਸਵੀਕਾਰ ਕਰ ਲਿਆ ਗਿਆ ਹੈ ਤੇ ਗੀਤ ਹਟਾ ਦਿੱਤਾ ਗਿਆ ਹੈ। ਇਸ ਗੀਤ ਦਾ ਆਡੀਓ ਵਰਜਨ ਅਜੇ ਵੀ ਬੋਹੇਮੀਆ ਦੇ ਅਧਿਕਾਰਤ ਯੂਟਿਊਬ ਦੇ ਮੌਜੂਦ ਹੈ।
ਇਹ ਗੀਤ ਜੇ.ਹਿੰਦ , ਬੋਹੇਮੀਆ ਤੇ ਕਰਨ ਔਜਲਾ ਅਤੇ ਰੈਪਰ ਦਿ ਗੇਮ ਦੇ ਵਿਚਕਾਰ ਅੰਤਰਰਾਸ਼ਟਰੀ ਕੋਲਾਬੋਰੇਸ਼ਨ ਸੀ। ਦਿ ਗੇਮ ਅਮਰੀਕੀ ਰੈਪਰ ਹੈ , ਜਿਸ ਨੇ ਹੁਣ ਤੱਕ ਦੇ ਸਭ ਤੋਂ ਮਹਾਨ ਰੈਪਰ ਜਿਵੇ ਕਿ – ਲਿਲ ਵੇਂ , 50 ਸੇਨ , ਡਰੇਕ , ਨਿਪਸੀ ਹਸਲ ਤੇ ਹੋਰ ਵੀ ਬਹੁਤ ਸਾਰਿਆਂ ਨਾਲ ਕੰਮ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਹੁਣ ਇਸ ਗੀਤ ਦਾ ਅਧਿਕਾਰਤ ਸੰਗੀਤ ਯੂਟਿਊਬ ਤੇ ਮੌਜੂਦ ਨਹੀਂ ਹੈ। ਦਿਨੇਸ਼ ਸ਼ਰਮਾ ਦੇ ਦੁਆਰਾ ਕਾਪੀਰਾਈਟ ਦੇ ਦਾਅਵੇ ਦੇ ਕਾਰਨ ਇਸ ਗੀਤ ਨੂੰ ਹਟਾ ਦਿੱਤਾ ਗਿਆ ਹੈ। ਅਜੇ ਤੱਕ ਕਿਸੇ ਵੀ ਕਲਾਕਾਰ ਜਾ ਨਿਰਮਾਤਾ ਵਲੋਂ ਇਸ ਦੀ ਕੋਈ ਵੀ ਅਪਡੇਟ ਨਹੀਂ ਦਿੱਤੀ ਗਈ ਹੈ। ਜੋ ਕਿ ਉਮੀਦ ਹੈ ਜਲਦ ਹੀ ਪਤਾ ਲੱਗੇਗਾ ਕਿ ਇਸ ਗੀਤ ਨੂੰ ਯੂਟਿਊਬ ਤੋਂ ਕਿਉਂ ਹਟਾਇਆ ਗਿਆ ਹੈ।