Kiara Advani Birthday special: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਬਾਲੀਵੁੱਡ ਦੀ ਇੱਕ ਉਭਰਦੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਉਹ ਅੱਜ 31 ਜੁਲਾਈ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ।
ਕਿਆਰਾ ਫਿਲਮ ‘ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ’ ‘ਚ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ ‘ਚ ਆਈ ਸੀ। ਕਿਆਰਾ ਨੇ ਅੱਗੇ ‘ਸ਼ੇਰਸ਼ਾਹ’, ‘ਕਬੀਰ ਸਿੰਘ’, ‘ਗੁੱਡ ਨਿਊਜ਼’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ‘ਜੁਗ ਜੂ ਜੀਓ’ ਅਤੇ ‘ਭੂਲ ਭੁਲਾਇਆ 2’ ਨਾਲ ਉਨ੍ਹਾਂ ਦੀ ਲੋਕਪ੍ਰਿਯਤਾ ਵਧੀ ਹੈ। ਰਿਪੋਰਟਾਂ ਮੁਤਾਬਕ ਕਿਆਰਾ ਨੇ ਮੁੰਬਈ ਦੇ ਕੈਥੇਡ੍ਰਲ ਐਂਡ ਜੌਨ ਕੌਨਨ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਸਨੇ ਅੱਗੇ ਜੈ ਹਿੰਦ ਕਾਲਜ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ। ਕੰਮ ਦਾ ਤਜਰਬਾ ਹਾਸਲ ਕਰਨ ਲਈ, ਕਿਆਰਾ ਨੇ ਆਪਣੀ ਦਾਦੀ ਦੀ ਸਲਾਹ ‘ਤੇ ਪੜ੍ਹਾਉਣਾ ਸ਼ੁਰੂ ਕੀਤਾ। ਕਿਆਰਾ ਨੂੰ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਪਸੰਦ ਸੀ ਅਤੇ ਉਹ ਕੋਲਾਬਾ, ਮੁੰਬਈ ਦੇ ਅਰਲੀ ਬਰਡਜ਼ ਸਕੂਲ ਵਿੱਚ ਪੜ੍ਹਾਉਂਦੀ ਸੀ, ਜਿੱਥੇ ਉਸਦੀ ਮਾਂ ਵੀ ਪੜ੍ਹਾਉਂਦੀ ਸੀ।
ਜਦੋਂ ਕਿਆਰਾ ਫਿਲਮ ਇੰਡਸਟਰੀ ਵਿੱਚ ਆਉਣ ਲਈ ਤਿਆਰ ਸੀ, ਉਸਨੇ ਸਲਮਾਨ ਖਾਨ ਦੀ ਸਲਾਹ ‘ਤੇ ਆਪਣਾ ਨਾਮ ਬਦਲ ਕੇ ਕਿਆਰਾ ਰੱਖ ਲਿਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਅਦਾਕਾਰਾ ਦਾ ਅਸਲੀ ਨਾਂ ਕਿਆਰਾ ਨਹੀਂ ਬਲਕਿ ਆਲੀਆ ਹੈ। ਕਿਆਰਾ ਨੇ ਇਹ ਨਾਂ ਪ੍ਰਿਯੰਕਾ ਚੋਪੜਾ ਦੀ ਫਿਲਮ ‘ਅੰਜਨਾ ਅੰਜਾਨੀ’ ਤੋਂ ਪ੍ਰਭਾਵਿਤ ਹੋ ਕੇ ਚੁਣਿਆ ਹੈ। ਕਿਆਰਾ ਅਡਵਾਨੀ ਨੇ ਫਿਲਮ ‘ਫਗਲੀ’ ਨਾਲ ਬਾਲੀਵੁੱਡ ਦੀ ਦੁਨੀਆ ‘ਚ ਆਪਣਾ ਪਹਿਲਾ ਕਦਮ ਰੱਖਿਆ ਸੀ। ਫਿਲਮਾਂ ‘ਚ ਪ੍ਰਸਿੱਧੀ ਤੋਂ ਬਾਅਦ ਕਿਆਰਾ ਨੇ OTT ਵੱਲ ਰੁਖ ਕੀਤਾ ਅਤੇ ‘ਲਸਟ ਸਟੋਰੀਜ਼’ ‘ਚ ਨਜ਼ਰ ਆਈ। ਉਸਨੇ ਕੁਝ ਤੇਲਗੂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਚਰਚਾ ਹੈ ਕਿ ਕਿਆਰਾ ਅਤੇ ਸਿਧਾਰਥ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।