ਚੈੱਕ ਗਣਰਾਜ ਦੀ ਸੁੰਦਰੀ ਕ੍ਰਿਸਟੀਨਾ ਪਿਸਜਕੋਵਾ 71ਵਾਂ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰਨ ਵਿਚ ਕਾਮਯਾਬ ਰਹੀ। ਉਹ 24 ਸਾਲ ਦੀ ਹੈ। ਮਿਸ ਵਰਲਡ ਦਾ ਵਿਸ਼ਾਲ ਸਮਾਰੋਹ ਮੁੰਬਈ ਵਿਚ ਆਯੋਜਿਤ ਹੋਇਆ ਸੀ। ਕ੍ਰਿਸਟੀਨਾ ਪਿਸਜਕੋਵਾ 112 ਦੇਸ਼ਾਂ ਦੀ ਕੰਟੇਸਟੈਂਟ ਨੂੰ ਪਛਾੜ ਕੇ ਮਿਸ ਵਰਲਡ ਬਣੀ। ਪਿਛਲੇ ਸਾਲ ਦੀ ਜੇਤੂ ਕੈਰੋਲਿਨਾ ਬਿਲਾਵਸਕਾ ਨੇ ਕ੍ਰਿਸਟੀਨਾ ਨੂੰ ਤਾਜ਼ ਪਹਿਨਾਇਆ। ਕ੍ਰਿਸਟੀਨਾ ਨੇ ਜਿਥੇ ਮਿਸ ਵਰਲਡ ਦਾ ਤਾਜ਼ ਪਹਿਨਿਆ ਉਥੇ ਲੇਬਨਾਨ ਦੀ ਯਾਸਮਿਾ ਜਾਇਟੌਨ ਦੇ ਸਿਰ ਫਸਟ ਰਨਰ-ਅੱਪ ਦਾ ਤਾਜ ਸਜਿਆ।
ਭਾਰਤ ਨੇ 28 ਸਾਲ ਬਾਅਦ ਮਿਸ ਵਰਲਡ ਸੁੰਦਰਤਾ ਪ੍ਰਤੀਯੋਗਤਾ ਦੀ ਮੇਜ਼ਬਾਨੀ ਕੀਤੀ। ਭਾਰਤ ਦੀ ਅਗਵਾਈ 22 ਸਾਲ ਦੀ ਸਿਨੀ ਸ਼ੈੱਟੀ ਨੇ ਕੀਤਾ। ਸਿਨੀ ਸ਼ੈੱਟੀ ਮੁੰਬਈ ਵਿਚ ਪਲੀ-ਵਦੀ ਹੈ। ਉਹ ਪ੍ਰਤੀਯੋਗਤਾ ਦੀਆਂ ਟੌਪ 4 ਕੰਟੇਸਟੈਂਟ ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹੀ। ਉਨ੍ਹਾਂ ਨੇ ਸਾਲ 2022 ਵਿਚ ‘ਫੇਮਿਨਾ ਮਿਸ ਇੰਡੀਆ ਵਰਲਡ’ ਦਾ ਤਾਜ ਜਿੱਤਿਆ ਲੁਧਿਆਣਾ : 25 ਲੱਖ ਰੁਪਏ ਦੇ ਫਰਜ਼ੀ ਵਿਜੀਲੈਂਸ ਅਧਿਕਾਰੀ ਮਾਮਲੇ ਵਿਚ ਮੁਲਜ਼ਮ ਪੂਜਾ ਰਾਣੀ ਗ੍ਰਿਫਤਾਰਸੀ।
ਇਹ ਵੀ ਪੜ੍ਹੋ : ਲੁਧਿਆਣਾ : 25 ਲੱਖ ਰੁਪਏ ਦੇ ਫਰਜ਼ੀ ਵਿਜੀਲੈਂਸ ਅਧਿਕਾਰੀ ਮਾਮਲੇ ਵਿਚ ਮੁਲਜ਼ਮ ਪੂਜਾ ਰਾਣੀ ਗ੍ਰਿਫਤਾਰ
ਭਾਰਤ 6 ਵਾਰ ਇਹ ਖਿਤਾਬ ਜਿੱਤ ਚੁੱਕਾ ਹੈ। ਰੀਤਾ ਫਾਰਿਆ ਦੇ ਬਾਅਦ ਐਸ਼ਵਰਿਆ ਰਾਏ 1994 ਵਿਚ ਮਿਸ ਵਰਲਡ ਬਣੀ ਸੀ। ਫਿਰ ਡਾਇਨਾ ਹੇਡਨ ਨੇ ਸਾਲ 1997 ਵਿਚ ਇਹ ਖਿਤਾਬ ਜਿੱਤਿਆ ਸੀ। ਯੁਕਤਾ ਮੁਖੀ 1999 ਵਿਚ ਮਿਸ ਵਰਲਡ ਬਣੀ ਸੀ। ਪ੍ਰਿਯੰਕਾ ਚੋਪੜਾ ਨੇ 2000 ਵਿਚ ਮਾਨੁਸ਼ੀ ਛਿੱਲਰ ਨੇ 2017 ਵਿਚ ਮਿਸ ਵਰਲਡ ਦਾ ਤਾਜ ਆਪਣੇ ਨਾਂ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: