Legend of Maula Jatt: ਫਵਾਦ ਖਾਨ ਸਟਾਰਰ ਪਾਕਿਸਤਾਨੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’ ਭਾਰਤ ‘ਚ ਰਿਲੀਜ਼ ਹੋਣ ਲਈ ਤਿਆਰ ਹੈ। ਉਮੀਦ ਹੈ ਕਿ ਇਹ ਫਿਲਮ ਇਸ ਮਹੀਨੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ‘ਦ ਲੀਜੈਂਡ ਆਫ ਮੌਲਾ ਜੱਟ’ 1979 ਦੀ ਪਾਕਿਸਤਾਨੀ ਕਲਾਸਿਕ ਫਿਲਮ ‘ਮੌਲਾ ਜੱਟ’ ਦਾ ਰੀਮੇਕ ਹੈ। ਫਵਾਦ ਤੋਂ ਇਲਾਵਾ ਫਿਲਮ ‘ਚ ਹਮਜ਼ਾ ਅਲੀ ਅੱਬਾਸੀ, ਹੁਮੈਮਾ ਮਲਿਕ ਅਤੇ ਮਾਹਿਰਾ ਖਾਨ ਵੀ ਹਨ।
‘ਦ ਲੀਜੈਂਡ ਆਫ ਮੌਲਾ ਜੱਟ’ ਭਾਰਤ ਵਿੱਚ 30 ਦਸੰਬਰ, 2022 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਮਾਤਾਵਾਂ ਨੇ ਦਾਅਵਾ ਕੀਤਾ ਕਿ ‘ਦ ਲੀਜੈਂਡ ਆਫ ਮੌਲਾ ਜੱਟ’ ਦੁਨੀਆ ਭਰ ‘ਚ 200 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਪਾਕਿਸਤਾਨੀ ਫਿਲਮ ਬਣ ਗਈ ਹੈ। ਦੱਸਿਆ ਜਾਂਦਾ ਹੈ ਕਿ ਜ਼ੀ ਸਟੂਡੀਓ ਉੱਤਰੀ ਪੱਟੀ ਤੋਂ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਦਿੱਲੀ-ਐਨਸੀਆਰ ਅਤੇ ਪੰਜਾਬ ਸਰਕਟ ਵਿੱਚ ‘ਦ ਲੀਜੈਂਡ ਆਫ਼ ਮੌਲਾ ਜੱਟ’ ਨੂੰ ਰਿਲੀਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲ ਹੀ ‘ਚ ਰਣਬੀਰ ਕਪੂਰ ਨੇ ‘ਦਿ ਲੀਜੈਂਡ ਆਫ ਮੌਲਾ ਜੱਟ’ ਦੀ ਟੀਮ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਤੋਂ ਪਹਿਲਾਂ ਵੀ ਖਬਰ ਆਈ ਸੀ ਕਿ ਇਹ ਪਾਕਿਸਤਾਨੀ ਫਿਲਮ ਭਾਰਤ ‘ਚ 23 ਦਸੰਬਰ ਨੂੰ ਰਿਲੀਜ਼ ਹੋਵੇਗੀ। ਜਿਸ ਤੋਂ ਬਾਅਦ ਇਸ ਨੂੰ ਲੈ ਕੇ ਦੇਸ਼ ‘ਚ ਹੰਗਾਮਾ ਹੋ ਗਿਆ। ਮਨਸੇ ਨੇਤਾ ਅਮੀਆ ਖੋਪਕਰ ਨੇ ਚਿਤਾਵਨੀ ਦਿੰਦੇ ਹੋਏ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਦੀ ਪਾਕਿਸਤਾਨੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’ ਨੂੰ ਕਿਸੇ ਵੀ ਹਾਲਤ ‘ਚ ਭਾਰਤ ‘ਚ ਰਿਲੀਜ਼ ਨਹੀਂ ਹੋਣ ਦੇਵੇਗੀ। ਦੱਸ ਦੇਈਏ ਕਿ ਅਮੀਆ ਖੋਪਕਰ, ਜੋ ਖੁਦ ਇੱਕ ਫਿਲਮ ਨਿਰਮਾਤਾ ਵੀ ਹੈ, ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਫਵਾਦ ਖਾਨ ਦੇ ਪ੍ਰਸ਼ੰਸਕਾਂ ਨੂੰ ‘ਗੱਦਾਰ’ ਕਿਹਾ ਹੈ।