ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣਗੀਆਂ। ਇਸ ਖੁਸ਼ਖਬਰੀ ਨੂੰ ਕੱਪਲ ਨੇ ਸੋਸ਼ਲ ਮੀਡੀਆ ਜ਼ਰੀਏ ਫੈਂਸ ਨਾਲ ਸ਼ੇਅਰ ਕੀਤਾ।
ਕਿਆਰਾ ਤੇ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕੀਤੀ। ਇਸ ਦੇ ਕੈਪਸ਼ਨ ਵਿਚ ਉਨ੍ਹਾਂ ਲਿਖਿਆ-ਸਾਡੇ ਜੀਵਨ ਦੀ ਸਭ ਤੋਂ ਵੱਡਾ ਤੋਹਫਾ ਜਲਦ ਆ ਰਹੀ ਹੈ। ਜਿਵੇਂ ਹੀ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਇਸ ਖੁਸ਼ਖਬਰੀ ਦੀ ਪੋਸਟ ਸ਼ੇਅਰ ਕੀਤੀ ਉਨ੍ਹਾਂ ਦੇ ਦੋਸਤ ਤੇ ਫੈਂਸ ਨੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਤਰਨ ਤਾਰਨ : ਛਾਪਾ ਮਾ.ਰਨ ਗਈ ਪੁਲਿਸ ‘ਤੇ ਨ.ਸ਼ਾ ਤ.ਸਕ.ਰਾਂ ਨੇ ਕੀਤਾ ਹ.ਮ.ਲਾ, 2 ਪੁਲਿਸ ਮੁਲਾਜ਼ਮ ਹੋਏ ਜ਼ਖਮੀ
ਦੱਸ ਦੇਈਏ ਕਿ ਕਿਆਰ ਤੇ ਸਿਦਾਰਥ ਨੇ 7 ਫਰਵਰੀ 2023 ਨੂੰ ਜੈਸਲਮੇਰ ਵਿਚ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਟ੍ਰੇਂਡ ਹੋਇਆ ਸੀ। ਵੀਡੀਓ ਵਿਚ ਜਿਥੇ ਇਕ ਪਾਸੇ ਕਿਆਰਾ ਸਟੇਜ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਸੀ। ਦੂਜੇ ਪਾਸੇ ਸਿਦਾਰਥ ਆਪਣੀ ਬਾਂਹ ਵਿਚ ਬੰਨ੍ਹੀ ‘ਘੜੀ’ ਨੂੰ ਦੇਖਦੇ ਨਜ਼ਰ ਆਏ ਸਨ।
ਵੀਡੀਓ ਲਈ ਕਲਿੱਕ ਕਰੋ -:
