Madhuri Dixit Video viral: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਅਤੇ ਪਰਿਵਾਰ ਦੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ, ਉਸਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਵਿਚ ਮਾਧੁਰੀ ਦੀਕਸ਼ਿਤ ਆਪਣੇ ਕੁੱਤੇ ਨਾਲ ਖੇਡਦੀ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਮਾਧੁਰੀ ਸਾਈਕਲ’ ਤੇ ਸਵਾਰ ਸੀ, ਜਦੋਂ ਕਿ ਡੌਗੀ ਉਨ੍ਹਾਂ ਦੇ ਪਿੱਛੇ ਦੌੜ ਰਹੀ ਹੈ।

ਵੀਡੀਓ ਵਿਚ ਮਾਧੁਰੀ ਦੀਕਸ਼ਤ ਲਾਲ ਰੰਗ ਦੀ ਟੀ-ਸ਼ਰਟ ਪਾ ਕੇ ਅਤੇ ਬਲੈਕ ਕਲਰ ਦੀ ਕੈਪ ਪਾਏ ਹੋਏ ਨਜ਼ਰ ਆ ਰਹੀ ਹੈ। ਵੀਡੀਓ ਦੇ ਬੈਕਗ੍ਰਾਉਂਡ ‘ਚ ਗਾਣਾ”ਚੱਲ ਰਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, “ਤੁਸੀਂ ਜਿੱਥੇ ਵੀ ਜਾਓ, ਮੈਂ ਤੁਹਾਡੇ ਮਗਰ ਆਵਾਂਗੀ।” ਪ੍ਰਸ਼ੰਸਕ ਇਸ ਅਭਿਨੇਤਰੀ ਦੀ ਵੀਡੀਓ ‘ਤੇ ਕਾਫੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਮਾਧੁਰੀ ਦੀਕਸ਼ਿਤ ਆਖਰੀ ਵਾਰ 2019 ਵਿੱਚ ਆਈ ਫਿਲਮ ਕਲੰਕ ਵਿੱਚ ਵੇਖੀ ਗਈ ਸੀ। ਉਸਨੇ ਰਿਐਲਿਟੀ ਟੀਵੀ ਸ਼ੋਅ ਡਾਂਸ ਦੀਵਾਨੇ ਵਿੱਚ ਜੱਜ ਵਜੋਂ ਵੀ ਕੰਮ ਕੀਤਾ ਹੈ।






















