Mahesh Babu Emotional Note: ਸਾਊਥ ਅਦਾਕਾਰ ਮਹੇਸ਼ ਬਾਬੂ ਇਸ ਸਮੇਂ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੇ ਹਨ। ਦਰਅਸਲ ਉਨ੍ਹਾਂ ਦੇ ਪਿਤਾ ਕ੍ਰਿਸ਼ਨਾ ਦੀ 15 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਹੁਣ ਕ੍ਰਿਸ਼ਨਾ ਦੀ ਮੌਤ ਦੇ 10ਵੇਂ ਦਿਨ ਮਹੇਸ਼ ਬਾਬੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਇਮੋਸ਼ਨਲ ਨੋਟ ਵੀ ਲਿਖਿਆ ਹੈ।
ਮਹੇਸ਼ ਬਾਬੂ ਨੇ ਇਸ ਭਾਵੁਕ ਪੋਸਟ ‘ਚ ਲਿਖਿਆ, ‘ਤੁਹਾਡੀ ਜ਼ਿੰਦਗੀ ਦਾ ਜਸ਼ਨ ਮਨਾਇਆ ਗਿਆ, ਤੁਹਾਡੀ ਗੈਰਹਾਜ਼ਰੀ ਹੋਰ ਵੀ ਮਨਾਈ ਜਾਵੇਗੀ। ਤੁਸੀਂ ਬਹੁਤ ਮਹਾਨ ਹੋ ਆਪ ਜੀ ਆਪਣਾ ਜੀਵਨ ਨਿਡਰ ਹੋ ਕੇ ਬਤੀਤ ਕਰਦੇ ਸਨ, ਦਲੇਰ ਤੇ ਨਿਡਰਤਾ ਆਪ ਦੀ ਸ਼ਖ਼ਸੀਅਤ ਸੀ। ਮੇਰੀ ਪ੍ਰੇਰਨਾ, ਮੇਰੀ ਹਿੰਮਤ ਅਤੇ ਉਹ ਸਭ ਜੋ ਮੈਂ ਤੁਹਾਡੇ ਵੱਲ ਦੇਖਦਾ ਰਿਹਾ ਅਤੇ ਉਹ ਸਾਰੇ ਲੋਕ ਜੋ ਮੇਰੇ ਲਈ ਮਹੱਤਵਪੂਰਣ ਸਨ, ਚਲੇ ਗਏ ਹਨ। ਕ੍ਰਿਸ਼ਨਾ ਦਾ ਜਨਮ 31 ਮਈ, 1942 ਨੂੰ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦੇ ਬੁਰੀਪਾਲੇਮ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਪੂਰੇ ਕਰੀਅਰ ‘ਚ 350 ਫਿਲਮਾਂ ‘ਚ ਕੰਮ ਕੀਤਾ ਸੀ। ਉਹ ਆਪਣੇ ਸਮੇਂ ਦੇ ਚੋਟੀ ਦੇ ਅਦਾਕਾਰਾਂ ਵਿੱਚੋਂ ਇੱਕ ਸੀ।
ਉਹ ਇੱਕ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਹੋਣ ਦੇ ਨਾਲ-ਨਾਲ ਇੱਕ ਰਾਜਨੇਤਾ ਵੀ ਸਨ। ਉਨ੍ਹਾਂ ਨੂੰ 2009 ਵਿੱਚ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਿਪੋਰਟਾਂ ਮੁਤਾਬਕ ਕ੍ਰਿਸ਼ਨਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਨਾਲ ਜੂਝ ਰਹੇ ਸੀ। ਮਹੇਸ਼ ਬਾਬੂ ਨੇ ਦੋ ਮਹੀਨੇ ਪਹਿਲਾਂ ਆਪਣੀ ਮਾਂ ਨੂੰ ਗੁਆ ਦਿੱਤਾ ਸੀ। ਹੁਣ ਪਿਤਾ ਦੀ ਮੌਤ ਨੇ ਮਹੇਸ਼ ਬਾਬੂ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਹੈ। ਉਹ ਆਪਣੇ ਮਾਪਿਆਂ ਦੇ ਬਹੁਤ ਨੇੜੇ ਸੀ। ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਇੱਕ ਮਸ਼ਹੂਰ ਤੇਲਗੂ ਅਦਾਕਾਰ ਸਨ