malkit singh first show : ਪੰਜਾਬ ਦੇ ਮਸ਼ਹੂਰ ਗਾਇਕ ਮਲਕੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਆਮ-ਖਾਸ ਪਲ ਸ਼ੇਅਰ ਕਰਦੇ ਰਹਿੰਦੇ ਹਨ। ਉੱਥੇ ਹੀ ਉਹਨਾਂ ਨੇ ਹੁਣ ਆਪਣੇ ਦਰਸ਼ਕਾਂ ਨਾਲ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਇੱਕ ਵੀਡੀਓ ਦੇ ਰੂਪ ਵਿੱਚ ਸਾਂਝੀ ਕੀਤੀ ਗਈ ਹੈ। ਜਿਸ ਦੀ ਕੈਪਸ਼ਨ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ,”ਤਾਲਾਬੰਦੀ ਤੋਂ ਬਾਅਦ ਗਲਾਸਗੋ,ਸਕੌਟਲੈਂਡ ਵਿੱਚ ਪਹਿਲਾ ਲਾਈਵ ਸ਼ੋਅ ਦਾ ਅਨੰਦ ਲਓ!!
ਵੀਡੀਓ ਵਿੱਚ ਉਹ ‘ਸਾਡਾ ਮਾਮਾ ਬੜਾ ਗ੍ਰੇਟ’ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ। ਜਿਸ ਨੂੰ ਦਰਸ਼ਕਾਂ ਵਲੋਂ ਪੂਰਾ ਹੁੰਗਾਰਾ ਮਿਲ ਰਿਹਾ ਹੈ। ਜਾਣਕਾਰੀ ਲਈ ਦੱਸ ਦਇਏ ਬੀਤੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਲਾਇਵ ਹੋ ਕੇ ਦੱਸਿਆ ਸੀ ਕਿ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲਜ਼ ਹੈਕ ਹੋ ਗਏ ਸਨ। ਕਿਸੇ ਵੀ ਤਰਾਂ ਦਾ ਕੋਈ ਵੀ ਮੈਸਜ ਜਾਂ ਕੋਈ ਪੋਸਟ ਆਉਂਦੀ ਹੈ ਤਾਂ ਪਲੀਜ਼ ਉਸਨੂੰ ਕਲਿੱਕ ਨਾ ਕਰੋ ਜਾਂ ਰਿਪ੍ਲਾਈ ਨਾ ਕਰੋ। ਉਹ ਉਹਨਾਂ ਵਲੋਂ ਨਹੀਂ ਭੇਜਿਆ ਗਿਆ।
ਉਹਨਾਂ ਦੱਸਿਆ ਕਿ ਇਸਦੀ ਰਿਪੋਟ ਉਹਨਾਂ ਨੇ ਸਾਈਬਰ ਕ੍ਰਾਈਮ ਸੈੱਲ ਨੂੰ ਵੀ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਮਲਕੀਤ ਸਿੰਘ, ਇੰਗਲੈਂਡ ਦੇ ਵਸਨੀਕ ਹਨ ਤੇ ਪੰਜਾਬੀ ਭੰਗੜਾ ਗਾਇਕ ਹਨ। ਹੁਸੈਨਪੁਰ ਵਿੱਚ ਜਨਮੇ ਅਤੇ ਨਕੋਦਰ ਵਿੱਚ ਪਲੇ, ਉਹ 1984 ਵਿੱਚ ਬਰਮਿੰਘਮ ਚਲੇ ਗਏ ਸਨ। ਮਲਕੀਤ ਪਹਿਲਾ ਪੰਜਾਬੀ ਗਾਇਕ ਸੀ ਜਿਸ ਨੂੰ ਬਕਿੰਘਮ ਪੈਲੇਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੁਆਰਾ ਐਮ ਬੀ ਈ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ “ਗੁੜ ਨਾਲੋ ਇਸ਼ਕ ਮਿੱਠਾ’, “ਤੂਤਕ ਤੂਤਕ ਤੂਤੀਯਾਂ”, “ਚਲ ਹੁਣ”, ਅਤੇ “ਜਿੰਦ ਮਾਹੀ” ਦੇ ਗਾਣਿਆਂ ਲਈ ਸਭ ਤੋਂ ਮਸ਼ਹੂਰ ਸੀ।
ਇਹ ਵੀ ਦੇਖੋ : ਦੇਖੋ ਰੱਬ ਦਾ ਕਹਿਰ ਕਿਵੇਂ ਆਪਣੇ ਭਰਾ ਨੂੰ ਆਪਣਾ ਦੁੱਧ ਪਿਲਾਉਣ ਲਈ ਮਜਬੂਰ ਹੈ ਵੱਡੀ ਭੈਣ