ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦਾ ਬਾਈਕਾਟ ਕਰਨ ਦੀ ਮੰਗ ਵੀ ਉੱਠੀ, ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਰਿਵਿਊ ਨੂੰ ਲੈ ਕੇ ਬਹਿਸ ਛਿੜ ਗਈ ਹੈ । ਇਸ ਦੇ ਨਾਲ ਹੀ ਵੱਖ-ਵੱਖ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਨੇ ਵੀ ਇਸ ਫਿਲਮ ‘ਤੇ ਬਿਆਨ ਦਿੱਤਾ ਹੈ ਅਤੇ ਉਹ ਭੜਕ ਗਏ ਹਨ। ਮੋਂਟੀ ਪਨੇਸਰ ਨੇ ਇਸ ਫਿਲਮ ਦੇ ਬਾਈਕਾਟ ਦੀ ਮੰਗ ਕੀਤੀ ਹੈ।
ਮੋਂਟੀ ਪਨੇਸਰ ਨੇ ਲਾਲ ਸਿੰਘ ਚੱਢਾ ਨੂੰ ਲੈ ਕੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਫੋਰੈਸਟ ਗੰਪ ਅਮਰੀਕੀ ਫੌਜ ਵਿੱਚ ਇਸ ਲਈ ਫਿੱਟ ਬੈਠਦੀ ਹੈ ਕਿਉਂਕਿ ਵੀਅਤਨਾਮ ਜੰਗ ਲਈ ਅਮਰੀਕਾ ਉਸ ਸਮੇਂ ਲਾਅ ਆਈਕਿਊ ਵਾਲੇ ਵਿਅਕਤੀ ਦੀ ਭਾਲ ਕਰ ਰਿਹਾ ਸੀ । ਪਰ ਲਾਲ ਸਿੰਘ ਚੱਢਾ ਇੱਕ ਅਜਿਹੀ ਫਿਲਮ ਹੈ ਜੋ ਭਾਰਤੀ ਫੌਜ ਅਤੇ ਸਿੱਖ ਸਮਾਜ ਦਾ ਪੂਰੀ ਤਰ੍ਹਾਂ ਅਪਮਾਨ ਕਰਦੀ ਹੈ।
ਇਹ ਵੀ ਪੜ੍ਹੋ: ਰੱਖੜੀ ‘ਤੇ ਵੱਡਾ ਹਾਦਸਾ, ਯਮੁਨਾ ਨਦੀ ਪਾਰ ਕਰਦਿਆਂ ਪਲਟੀ ਕਿਸ਼ਤੀ, 4 ਮੌਤਾਂ, 35 ਲਾਪਤਾ
ਇੰਨਾ ਹੀ ਨਹੀਂ ਮੋਂਟੀ ਪਨੇਸਰ ਨੇ ਅੱਗੇ ਲਿਖਿਆ ਕਿ ਲਾਲ ਸਿੰਘ ਚੱਢਾ ਵਿੱਚ ਆਮਿਰ ਖਾਨ ਇੱਕ ਮੂਰਖ ਦਾ ਕਿਰਦਾਰ ਨਿਭਾਅ ਰਹੇ ਹਨ, ਫੋਰੈਸਟ ਗੰਪ ਵੀ ਇੱਕ ਮੂਰਖ ਸੀ। ਇਹ ਅਪਮਾਨਜਨਕ ਹੈ। ਮੋਂਟੀ ਪਨੇਸਰ ਨੇ ਟਵੀਟ ਕਰਕੇ ਵਾਰ-ਵਾਰ ਲੋਕਾਂ ਨੂੰ ਇਸ ਫਿਲਮ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ । ਇੱਕ ਪਾਸੇ ਮੋਂਟੀ ਪਨੇਸਰ ਨੇ ਇਸ ਫਿਲਮ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਹੈ, ਤਾਂ ਉਥੇ ਹੀ ਦੂਜੇ ਪਾਸੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਫਿਲਮ ਦੀ ਤਾਰੀਫ ਕੀਤੀ ਸੀ । ਆਕਾਸ਼ ਚੋਪੜਾ ਨੇ ਜਦੋਂ ਇਸ ਨੂੰ ਸ਼ਾਨਦਾਰ ਫਿਲਮ ਬਣਾਇਆ ਤਾਂ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਗੌਰਤਲਬ ਹੈ ਕਿ ਸਾਲ 1994 ਵਿੱਚ ਹਾਲੀਵੁੱਡ ਫਿਲਮ ‘ਫੋਰੈਸਟ ਗੰਪ’ ਆਈ ਸੀ, ਲਾਲ ਸਿੰਘ ਚੱਢਾ ਇਸੇ ਫਿਲਮ ਦੀ ਰੀਮੇਕ ਹੈ । ਦਰਅਸਲ, ਇਸ ਫਿਲਮ ਵਿੱਚ ਘੱਟ ਆਈਕਿਊ ਵਾਲਾ ਵਿਅਕਤੀ ਅਮਰੀਕੀ ਫੌਜ ਵਿੱਚ ਭਰਤੀ ਹੁੰਦਾ ਹੈ। ਮੋਂਟੀ ਪਨੇਸਰ ਦੇ ਅਨੁਸਾਰ ਹਾਲੀਵੁੱਡ ਫਿਲਮ ਦਾ ਮਤਲਬ ਬਣਦਾ ਹੈ ਕਿਉਂਕਿ ਅਮਰੀਕੀ ਫੌਜ ਵੀਅਤਨਾਮ ਯੁੱਧ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਘੱਟ ਆਈਕਿਊ ਵਾਲੇ ਵਿਅਕਤੀ ਨੂੰ ਫੌਜ ਵਿੱਚ ਭਰਤੀ ਕਰ ਰਹੀ ਸੀ, ਪਰ ਬਾਲੀਵੁੱਡ ਵਿੱਚ ਇਸ ਫਿਲਮ ਦਾ ਕੋਈ ਮਤਲਬ ਨਹੀਂ ਹੈ। ਇਹ ਫਿਲਮ ਸਿੱਖਾਂ ਅਤੇ ਭਾਰਤੀ ਫੌਜ ਦਾ ਅਪਮਾਨ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: