ms dhoni south industry: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਮਦਾਰ ਬੱਲੇਬਾਜ਼ ਐੱਮ.ਐੱਸ.ਧੋਨੀ ਨੇ ਕ੍ਰਿਕਟ ਦੀ ਦੁਨੀਆ ‘ਚ ਖਾਸ ਜਗ੍ਹਾ ਹਾਸਲ ਕਰਨ ਤੋਂ ਬਾਅਦ ਹੁਣ ਫਿਲਮੀ ਦੁਨੀਆ ‘ਚ ਐਂਟਰੀ ਕਰ ਲਈ ਹੈ। ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਪ੍ਰੋਡਕਸ਼ਨ ਹਾਊਸ ਧੋਨੀ ਐਂਟਰਟੇਨਮੈਂਟ ਇਕ ਤਾਮਿਲ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ ਅਤੇ ਇਹ ਫਿਲਮ ਜਲਦ ਹੀ ਫਲੋਰ ‘ਤੇ ਜਾਣ ਵਾਲੀ ਹੈ।
MS ਧੋਨੀ ਦੇ ਪ੍ਰੋਡਕਸ਼ਨ ਹਾਊਸ ਨੇ ਦੀਵਾਲੀ ਦੇ ਮੌਕੇ ‘ਤੇ ਇੱਕ ਪ੍ਰੈਸ ਨੋਟ ਸਾਂਝਾ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਧੋਨੀ ਪ੍ਰੋਡਕਸ਼ਨ ਤਮਿਲ ਵਿੱਚ ਆਪਣੀ ਪਹਿਲੀ ਪਰਿਵਾਰਕ ਡਰਾਮਾ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ। ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਨਿਰਮਾਤਾਵਾਂ ਵੱਲੋਂ ਇਸ ਫੈਮਿਲੀ ਡਰਾਮਾ ਫਿਲਮ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਹ ਤਾਮਿਲ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਪਰਿਵਾਰਕ ਡਰਾਮਾ ਫਿਲਮ ਦਾ ਨਿਰਦੇਸ਼ਨ ਰਮੇਸ਼ ਥਮਿਲਮਨੀ ਦੁਆਰਾ ਕੀਤਾ ਜਾਵੇਗਾ, ਜਿਸ ਨੇ ਅਥਰਵ – ਦ ਓਰਿਜਿਨ ਨਾਮ ਦਾ ਇੱਕ ਗ੍ਰਾਫਿਕ ਨਾਵਲ ਵੀ ਲਿਖਿਆ ਹੈ।
ਇਸ ਦੇ ਨਾਲ ਹੀ, ਇਸ ਤਮਿਲ ਫਿਲਮ ਤੋਂ ਇਲਾਵਾ, ਧੋਨੀ ਦਾ ਪ੍ਰੋਡਕਸ਼ਨ ਹਾਊਸ ਸਾਇੰਸ ਫਿਕਸ਼ਨ, ਕਾਮੇਡੀ, ਕ੍ਰਾਈਮ, ਸਸਪੈਂਸ ਥ੍ਰਿਲਰ ਸਮੇਤ ਕਈ ਹੋਰ ਰੋਮਾਂਚਕ ਸਮੱਗਰੀ ਵਾਲੀਆਂ ਫਿਲਮਾਂ ‘ਤੇ ਕਈ ਫਿਲਮ ਨਿਰਮਾਤਾਵਾਂ ਅਤੇ ਸਕ੍ਰਿਪਟ ਲੇਖਕਾਂ ਨਾਲ ਗੱਲਬਾਤ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਨੇ 25 ਜਨਵਰੀ 2019 ਨੂੰ ਆਪਣੀ ਐਂਟਰਟੇਨਮੈਂਟ ਕੰਪਨੀ ਧੋਨੀ ਐਂਟਰਟੇਨਮੈਂਟ ਬਣਾਈ ਸੀ। ਉਸ ਦੇ ਪ੍ਰੋਡਕਸ਼ਨ ਹਾਊਸ ਨੇ ਹੁਣ ਤੱਕ ਤਿੰਨ ਲਘੂ ਫਿਲਮਾਂ ਬਣਾਈਆਂ ਹਨ, ਜਿਸ ਵਿੱਚ ‘ਰੋਰ ਆਫ ਦਿ ਲਾਈਨ’, ‘ਬਿਲੇਜ ਟੂ ਗਲੋਰੀ’ ਅਤੇ ‘ਦ ਹਿਡਨ ਹਿੰਦੂ’ ਵਰਗੀਆਂ ਫਿਲਮਾਂ ਸ਼ਾਮਲ ਹਨ।