ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੇ ਇਕ ਰਿਐਲਿਟੀ ਸ਼ੋਅ ਦੌਰਾਨ ਗਾਇਕ ਨਛੱਤਰ ਗਿੱਲ ਦੇ ਗਾਣੇ ਦੀ ਨਕਲ ਉਤਾਰੀ ਸੀ। ਤਿੰਨਾਂ ਨੇ ਗਿੱਲ ਦੇ ਗਾਣੇ ਦਾ ਮਜ਼ਾਕ ਉਡਾਇਆ ਸੀ ਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ। ਇਸ ‘ਤੇ ਗਾਇਕ ਨਛੱਤਰ ਗਿੱਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਪਰ ਹੁਣ ਤਿੰਨਾਂ ਵੱਲੋਂ ਗਿੱਲ ਤੋਂ ਮਾਫੀ ਮੰਗੀ ਗਈ ਹੈ।
ਮਾਸਟਰ ਸਲੀਮ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਅਸੀਂ ਸ਼ੂਟਿੰਗ ਕਰ ਰਹੇ ਸੀ। ਪਿੱਛੇ ਕੋਈ ਨਛੱਤਰ ਗਿੱਲ ਦਾ ਗਾਣਾ ਸੁਣ ਰਿਹਾ ਸੀ। ਇਸੇ ਦੌਰਾਨ ਰਿਹਰਸਲ ਦੇ ਵੀਡੀਓ ਵਿਚ ਉਨ੍ਹਾਂ ਦਾ ਗਾਣਾ ਆ ਗਿਆ। ਅਸੀਂ ਕਿਸੇ ਦਾ ਮਜ਼ਾਕ ਨਹੀਂ ਉਡਾਇਆ। ਨਛੱਤਰ ਗਿੱਲ ਵਰਗਾ ਤਾਂ ਕੋਈ ਗਾ ਹੀ ਨਹੀਂ ਸਕਦਾ।
ਮਾਸਟਰ ਸਲੀਮ ਤੋਂ ਬਾਅਦ ਰੋਸ਼ਨ ਪ੍ਰਿੰਸ ਨੇ ਵੀ ਵੀਡੀਓ ਨੂੰ ਲੈ ਕੇ ਨਛੱਤਰ ਗਿੱਲ ਤੋਂ ਮੁਆਫ਼ੀ ਮੰਗੀ ਤੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਕਿ Intension ਨਹੀਂ ਹੁੰਦੀ ਪਰ ਵਕਤ ਹੀ ਅਜਿਹਾ ਹੁੰਦਾ ਹੈ ਕਿ ਗਲਤੀ ਹੋ ਜਾਂਦੀ ਹੈ । ਕਿਸੇ ਦਾ ਵੀ ਇਰਾਦਾ ਤੁਹਾਡਾ ਅਪਮਾਨ ਜਾਂ ਨਿਰਾਦਰ ਕਰਨ ਦਾ ਨਹੀਂ ਸੀ। ਤੁਸੀਂ ਸਾਡੇ ਤੋਂ ਵੱਡੇ ਹੋ ਤੇ ਸਾਡੇ ਉਸਤਾਦ ਹੋ। ਤੁਹਾਨੂੰ ਵੀ ਪਤਾ ਹੈ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। ਇਸ ਗਲਤੀ ਲਈ ਮੈਂ ਬਹੁਤ ਸ਼ਰਮਿੰਦਾ ਹਾਂ ਤੇ ਕੋਸ਼ਿਸ਼ ਰਹੇਗੀ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ।
ਇਹ ਵੀ ਪੜ੍ਹੋ : DGP ਗੌਰਵ ਯਾਦਵ ਦੀ ਹਾਈਕੋਰਟ ‘ਚ ਹੋਈ ਪੇਸ਼ੀ, ਰਾਣਾ ਬਲਾਚੌਰੀਆ ਦੇ ਕ/ਤਲ ਮਾਮਲੇ ਨੂੰ ਲੈ ਕੇ ਪੁੱਛੇ ਗਏ ਸਵਾਲ
ਨਛੱਤਰ ਗਿੱਲ ਦੇ ਗਾਣੇ ਦੀ ਨਕਲ ਲਾਹੁਣ ਵਾਲੀ ਵੀਡੀਓ ‘ਤੇ ਯੁਵਰਾਜ ਹੰਸ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਗੱਲ ਪਤਾ ਨੀ ਕਿਥੋਂ ਦੀ ਕਿੱਥੇ ਪਹੁੰਚ ਗਈ। ਸਾਡੇ ਦਿਮਾਗ ‘ਚ ਨਹੀਂ ਸੀ ਨਛੱਤਰ ਗਿੱਲ ਭਾਜੀ ਨੂੰ ਟਾਰਗੇਟ ਕਰਨਾ। ਫਿਰ ਵੀ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ। ਤੁਸੀਂ ਵੱਡੇ ਓ ਮੁਆਫ ਕਰਦੋ।
ਵੀਡੀਓ ਲਈ ਕਲਿੱਕ ਕਰੋ -:
























