baadshah mumbai crime branch:ਮਸ਼ਹੂਰ ਰੈਪਰ ਬਾਦਸ਼ਾਹ ਜਾਅਲੀ ਫਾਲੋਵਰ ਮਾਮਲੇ ਵਿੱਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੇ ਕੋਲ ਪੁੱਛਗਿੱਛ ਲਈ ਪੇਸ਼ ਹੋਏ । ਇਸ ਮਾਮਲੇ ਵਿੱਚ ਕੱਲ੍ਹ ਵੀ ਮੁੰਬਈ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਅੱਜ ਵੀ ਇਸ ਸਬੰਧੀ ਉਹ ਆਪਣਾ ਬਿਆਨ ਦਰਜ ਕਰਾਉਣ ਲਈ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਪਹੁੰਚੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਾਦਸ਼ਾਹ ਦਾ ਇੰਸਟਾਗ੍ਰਾਮ ਅਕਾਉਂਟ @ badboyshah ਜਾਂਚ ਦੇ ਦਾਇਰੇ ‘ਚ ਹੈ। ਕ੍ਰਾਈਮ ਇੰਟੈਲੀਜੈਂਸ ਯੂਨਿਟ ਬਾਦਸ਼ਾਹ ਦੇ ਇਸ ਖਾਤੇ ‘ਤੇ ਜਾਅਲੀ ਵਿਊਜ਼ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ, ਬਾਦਸ਼ਾਹ ਨੂੰ ਵੀ 3 ਅਗਸਤ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 20 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਿੰਗਰ ਭੂਮੀ ਤ੍ਰਿਵੇਦੀ ਨੇ ਫਰਜ਼ੀ ਅਕਾਉਂਟ ਸਬੰਧੀ ਕੇਸ ਦਾਇਰ ਕੀਤਾ ਸੀ।
ਭੂਮੀ ਇੰਡੀਅਨ ਆਈਡਲ ਪ੍ਰਤੀਯੋਗੀ ਰਹੀ ਹੈ। ਭੂਮੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੋਸ਼ਲ ਮੀਡੀਆ ‘ਤੇ ਉਸ ਦੇ ਨਾਂ ‘ਤੇ ਇੱਕ ਅਕਾਉਂਟ ਚੱਲ ਰਿਹਾ ਹੈ। ਇਸ ਸ਼ਿਕਾਇਤ ਤੋਂ ਬਾਅਦ 100 ਤੋਂ ਵੱਧ ਹਾਈ ਪ੍ਰੋਫਾਈਲ ਖਾਤਿਆਂ ਦੀ ਜਾਂਚ ਕੀਤੀ ਗਈ। ਉਧਰ, ਮੁੰਬਈ ਕ੍ਰਾਈਮ ਬ੍ਰਾਂਚ ਸਾਈਬਰ ਸੈੱਲ ਦੀ ਮਦਦ ਨਾਲ ਪੂਰੇ ਗਰੋਹ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸ ਦੇਈਏ ਕਿ ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ ਨੂੰ ਸੋਸ਼ਲ ਮੀਡੀਆ ‘ਤੇ ਫਰਜ਼ੀ ਫੌਲੋਅਰਸ ਮਾਮਲੇ ‘ਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਮੁੰਬਈ ਪੁਲਿਸ ਦੀ ਕ੍ਰਾਈਮ ਇੰਟੈਲੀਜੈਂਸ ਯੂਨਿਟ ਛੀੂ ਨੇ ਬਾਦਸ਼ਾਹ ਨੂੰ ਸੋਸ਼ਲ ਮੀਡੀਆ ਅਕਾਊਂਟਸ ਤੇ ਫੇਕ ਫੌਲੋਅਰਸ ਲਈ ਸੰਮਨ ਭੇਜਿਆ ਹੈ। ਬਾਦਸ਼ਾਹ ਦੇ ਟਵਿੱਟਰ ‘ਤੇ 28 ਲੱਖ ਫੌਲੋਅਰ ਹਨ। ਇੰਸਟਾਗ੍ਰਾਮ ‘ਤੇ 58 ਲੱਖ ਫੌਲੋਅਰ ਤੇ ਫੇਸਬੁੱਕ ਪੇਜ ‘ਤੇ 80 ਲੱਖ ਫੌਲੋਅਰਸ ਹਨ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਇਹ ਫੇਕ ਫੌਲੋਅਰ ਹਨ। ਫੇਕ ਫੌਲੋਅਰਸ ਰੱਖਣ ਨੂੰ ਪੁਲਿਸ ਆਈਟੀ ਐਕਟ ਦੀ ਉਲੰਘਣਾ ਮੰਨਦੀ ਹੈ। ਬੀਤੇ ਮਹੀਨੇ ਪੁਲਿਸ ਨੇ ਅਜਿਹੇ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਜੋ ਪੈਸੇ ਲੈਕੇ ਸਿਤਾਰਿਆਂ ਦੇ ਫੌਲੋਅਰਸ ਵਧਾਉਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਰੈਕੇਟ ਤੋਂ ਰੈਪਰ ਬਾਦਸ਼ਾਹ ਦਾ ਨਾਂ ਵੀ ਸਾਹਮਣੇ ਆਇਆ ਹੈ। ਫਿਲਹਾਲ ਇਹੀ ਕਿਹਾ ਜਾ ਰਿਹਾ ਹੈ ਕਿ ਬਾਦਸ਼ਾਹ ਤੋਂ ਫਰਜ਼ੀ ਸੋਸ਼ਲ ਮੀਡੀਆ ਫੌਲੋਅਰਸ ਮਾਮਲੇ ਨੂੰ ਲੈ ਕੇ ਪੁੱਛਗਿਛ ਹੋ ਸਕਦੀ ਹੈ। ਪੁਲਿਸ ਇਸ ਮਾਮਲੇ ‘ਚ 20 ਤੋਂ ਜ਼ਿਆਦਾ ਸਿਤਾਰਿਆਂ ਦੇ ਬਿਆਨ ਦਰਜ ਕਰਵਾ ਚੁੱਕੀ ਹੈ ਤੇ ਇਹ ਸਿਲਸਿਲਾ ਹੁਣ ਤਕ ਜਾਰੀ ਹੈ।