Happy Birthday Rajvir Jawanda : ਪਾਲੀਵੁਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਪਾਲੀਵੁਡ ‘ਚ ਅਜਿਹੇ ਕਈ ਸਿਤਾਰੇ ਹਨ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਹੈ। ਰਾਜਵੀਰ ਜਵੰਦਾ ਇੱਕ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਝੋਲੀ ਕਈ ਹਿੱਟ ਗੀਤ ਪਾਏ ਹਨ।
ਗਾਇਕੀ ਦੇ ਨਾਲ –ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਖਾਸੀ ਪ੍ਰਸਿੱਧੀ ਖੱਟੀ ਹੈ। ਰਾਜਵੀਰ ਜਵੰਦਾ ਕਿਵੇਂ ਗਾਇਕੀ ਦੇ ਖੇਤਰ ‘ਚ ਆਏ ਅਤੇ ਕਿਵੇਂ ਇੰਡਸਟਰੀ ‘ਚ ਉਨ੍ਹਾਂ ਦੀ ਗੁੱਡੀ ਚੜੀ ਇਹ ਬਹੁਤ ਹੀ ਇੰਟਰਸਟਿੰਗ ਕਹਾਣੀ ਹੈ। ਰਾਜਵੀਰ ਜਵੰਦਾ ਦੀ ਮਾਤਾ ਦਾ ਨਾਮ ਪਰਮਜੀਤ ਹੈਅਤੇ ਉਨ੍ਹਾਂ ਦੇ ਪਿਤਾ ਦਾ ਨਾਂਅ ਕਰਮ ਸਿੰਘ ਹੈ। ਰਾਜਵੀਰ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੋਨਾ ਜਗਰਾਓਂ ‘ਚ ਹੋਇਆ ਅਤੇ ਇੱਥੋਂ ਹੀ ਉਨ੍ਹਾਂ ਨੇ ਸਕੂਲੀ ਪੜਾਈ ਪੂਰੀ ਕੀਤੀ ਅਤੇ ਫਿਰ ਡੀਏਵੀ ਕਾਲਜ ਤੋਂ ਬੀਏ ਕੀਤੀ।
ਜਾਣਕਾਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਰਾਜਵੀਰ ਜਵੰਦਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਅਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਵੀ ਉਸਤਾਦ ਲਾਲੀ ਖਾਨ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਰਾਜਵੀਰ ਨੇ ਥਿਏਟਰ ਅਤੇ ਟੀਵੀ ‘ਚ ਮਾਸਟਰ ਡਿਗਰੀ ਹਾਸਲ ਕੀਤੀ। ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਨੇ ਆਪਣੇ ਪਿੰਡ ਦੇ ਨਗਰ ਕੀਰਤਨ ‘ਚ ਸਾਹਿਬਜ਼ਾਦਾ ਅਜੀਤ ਸਿੰਘ ‘ਤੇ ਇੱਕ ਵਾਰ ਗਾਈ ਸੀ ਜਿਸ ਨੂੰ ਪਿੰਡ ਦੇ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਸੀ। ਇਸ ਤੋਂ ਬਾਅਦ ਰਾਜਵੀਰ ਜਵੰਦਾ ਕਾਫੀ ਪ੍ਰਸਿੱਧ ਹੋ ਗਏ। ਜਦੋਂ ਉਹ ਕਾਲਜ ‘ਚ ਸੀ ਉਨ੍ਹਾਂ ਨੇ ਇੱਕ ਗੀਤ ਲਿਖਿਆ ਸੀ ਜੋ ਕਿ ਕਾਫੀ ਫੇਮਸ ਹੋਇਆ ਸੀ। ਇਸ ਗੀਤ ਤੋਂ ਹੀ ਰਾਜਵੀਰ ਨੂੰ ਪਛਾਣ ਮਿਲੀ ਸੀ। ਕਮਲ ਗਰੇਵਾਲ ,ਜੋਬਨ ਸੰਧੂ ਕੁਲਵਿੰਦਰ ਬਿੱਲਾ ਇੱਕੋ ਬੈਚ ਦੇ ਹਨ ਅਤੇ ਕਾਫੀ ਫੇਮਸ ਵੀ।
ਪੰਜਾਬੀ ਯੂਨੀਵਰਸਿਟੀ ‘ਚੋਂ ਇਨ੍ਹਾਂ ਨੇ ਟੀਵੀ ਅਤੇ ਥਿਏਟਰ ‘ਚ ਮਾਸਟਰ ਡਿਗਰੀ ਹਾਸਲ ਕੀਤੀ। ਰਾਜਵੀਰ ਜਵੰਦਾ ਨੇ ਕਈ ਸਾਲ ਸੰਗੀਤ ਲਈ ਸੰਘਰਸ਼ ਕੀਤਾ ਅਤੇ ਦਸ ਸਾਲ ਦੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਫਿਰ ਡੈਬਿਊ ਗੀਤ ਕੀਤਾ ‘ਮੁਕਾਬਲਾ’ ਕੁੰਢਾ ਧਾਲੀਵਾਲ ਨੇ ਇਹ ਗੀਤ ਲਿਖਿਆ ਸੀ ਅਤੇ ਫਿਰ ਇੱਕ ਤੋਂ ਬਾਅਦ ਇੱਕ ਕਈ ਗੀਤ ਉਨ੍ਹਾਂ ਨੇ ਗਾਏ। ਜਿਸ ‘ਚ ਪਟਿਆਲਾ ਸ਼ਾਹੀ ਪੱਗ, ਕਲੀ ਜਵੰਦੇ ਦੀ ,ਸਰਨੇਮ ,ਕੰਗਨਾ ਵਰਗੇ ਕਈ ਗੀਤ ਸ਼ਾਮਿਲ ਹਨ। ਅੱਜ ਰਾਜਵੀਰ ਜਵੰਦਾ ਨੂੰ ਹਰ ਕੋਈ ਜਾਣਦਾ ਹੈ। ਰਾਜਵੀਰ ਜਵੰਦਾ ਨੂੰ ਐਡਵੇਂਚਰ ਦਾ ਕਾਫੀ ਸ਼ੌਕ ਹੈ।