K Deep Prayer meet: ਪੰਜਾਬ ਦੇ ਲੋਕ ਗਾਇਕ ਅਤੇ ਕੌਮੇਡੀ ਕਿੰਗ ਵਜੋਂ ਜਾਣੇ ਜਾਂਦੇ ਕੇ ਦੀਪ ਦੀ ਬੀਤੇ ਦਿਨੀਂ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਅੰਤਮ ਅਰਦਾਸ ਕਰਵਾਈ ਗਈ, ਇਸ ਮੌਕੇ ਕਈ ਨਾਮੀ ਪੰਜਾਬੀ ਕਲਾ ਜਗਤ ਦੀਆਂ ਹਸਤੀਆਂ ਤੋਂ ਇਲਾਵਾ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਵੀ ਪਹੁੰਚੇ। ਇਸ ਦੌਰਾਨ ਕੇ ਦੀਪ ਦੀ ਬੇਟੀ ਬਿੱਲੀ ਨੇ ਕਿਹਾ ਕਿ ਉਨ੍ਹਾਂ ਦੀਆਂ ਅਧੂਰੀਆਂ ਐਲਬਮ ਨੂੰ ਵੱਡੇ ਪੱਧਰ ਤੇ ਮੁੜ ਤੋਂ ਰਿਲੀਜ਼ ਕੀਤਾ ਜਾਵੇਗਾ, ਇਸ ਦੌਰਾਨ ਸੁਰਿੰਦਰ ਸ਼ਿੰਦਾ ਨੇ ਵੀ ਉਨ੍ਹਾਂ ਦੀ ਗਾਇਕੀ ਦੀ ਸ਼ਲਾਘਾ ਕੀਤੀ।
ਆਪਣੇ ਪਿਤਾ ਦੀਆਂ ਉਪਲਬਧੀਆਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੀ ਬੇਟੀ ਬਿੱਲੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਹੈ ਅੰਤਿਮ ਇੱਛਾ ਸੀ ਕਿ ਉਹਨਾਂ ਨੂੰ ਪਦਮ ਸ੍ਰੀ ਐਵਾਰਡ ਨਾਲ ਨਿਵਾਜਿਆ ਜਾਵੇ ਅਤੇ ਹੁਣ ਉਹ ਮੀਡੀਆ ਦੇ ਮਾਧਿਅਮ ਤੋਂ ਸਰਕਾਰਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਨੇ ਉਹਨਾਂ ਇਹ ਵੀ ਕਿਹਾ ਕਿ ਉਨਾਂ ਦੀਆਂ ਅਧੂਰੀਆਂ ਐਲਬਮ ਰਿਲੀਜ਼ ਕਰਨਗੇ। ਬਲਵਿੰਦਰ ਬੈਂਸ ਨੇ ਕਿਹਾ ਕਿ ਕੇ ਦੀਪ ਗਾਇਕੀ ਦੀ ਜਾਂਚ ਸੀ।
ਉਹਨਾਂ ਦੇ ਗੀਤਾਂ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੁਰਿੰਦਰ ਸ਼ਿੰਦਾ ਨੇ ਵੀ ਕਿਹਾ ਕਿ ਕੇ ਦੀਪ ਅਜਿਹੀ ਸਖਸ਼ੀਅਤ ਸਨ ਜਿਹਨਾਂ ਨੇ ਬਾਲੀਵੁੱਡ ਦੇ ਵਿਚ ਵੀ ਆਪਣੀ ਪੂਰੀ ਛਾਪ ਛੱਡੀ ਸੀ, ਉਨਾਂ ਕਿਹਾ ਕਿ ਤੱਤਕਾਲੀ ਬਾਲੀਵੁੱਡ ਦੇ ਵੱਡੇ ਅਦਾਕਾਰ ਰਜਿੰਦਰ ਕੁਮਾਰ ਨੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਜਗਮੋਹਣ ਕੌਰ ਦੇ ਨਾਲ ਉਨ੍ਹਾਂ ਦੀ ਜੋੜੀ ਕਾਫੀ ਪਸੰਦ ਕੀਤੀ ਗਈ ਸੀ। ਦੱਸ ਦੇਈਏ ਪੰਜਾਬ ਦੇ ਲੋਕ ਗਾਇਕ ਅਤੇ ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਕੇ ਦੀਪ ਦੀ ਬੀਤੇ ਦਿਨੀਂ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅੰਤਮ ਅਰਦਾਸ ਕਰਵਾਈ ਗਈ। ਦੱਸਣਯੌਗ ਹੈ ਕਿ ਕੇ ਦੀਪ ਨੇ ਆਪਣੇ ਬੱਖਰੇ ਅੰਦਾਜ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸਾੀ। ਅੱਜ ਬੇਸ਼ਕ ਉਬ ਸਾਡੇ ਵਿਚ ਕਾਰ ਨਹੀ ਹਨ, ਲੇਕਿਨ ਫਿਰ ਵੀ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਅੱਜ ਵੀ ਉਹਨਾਂ ਹੀ ਪਿਆਰ ਕਰਦੇ ਹਨ।