mankirat nimrat upcoming vail:ਪੰਜਾਬੀ ਗਾਇਕ ਮਨਕਿਰਤ ਔਲਖ ਬਹੁਤ ਜਲਦ ਆਪਣਾ ਨਵਾਂ ਗੀਤ ਵੈਲ (VAIL) ਲੈ ਕੇ ਆ ਰਹੇ ਨੇ । ਇਸ ਗੀਤ ‘ਚ ਮਨਕਿਰਤ ਔਲਖ ਦੇ ਨਾਲ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਪੰਜਾਬੀ ਗਾਇਕਾ ਨਿਮਰਤ ਖਹਿਰਾ । ਇਸ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ । ਦਰਸ਼ਕ ਬੜੀ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਨੇ ।
ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Shree Brar ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਇਸ ਗੀਤ ਨੂੰ ਅਰਵਿੰਦਰ ਖਹਿਰਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਮਨਕਿਰਤ ਔਲਖ ਤੇ ਨਿਮਰਤ ਖਹਿਰਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਵਾਲਾ ਹੈ ।
ਮਨਕਿਰਤ ਔਲਖ ਤੇ ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ । ਦੋਵੇਂ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ । ਨਿਮਰਤ ਖਹਿਰਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ । ਤੁਹਾਨੂੰ ਦੱਸ ਦੇਈਏ ਕਿ ਨਿਮਰਤ ਖਹਿਰਾ ਦਾ ਹਾਲ ਹੀ ਵਿੱਚ ਇੱਕ ਗੀਤ ਵੀ ਆਇਆ ਸੀ ਜਿਸ ਦਾ ਨਾਮ ਸੀ ਅੱਜ ਕੱਲ ਅੱਜ ਕੱਲ ਜੋ ਕਿ ਕਾਫੀ ਹਿੱਟ ਹੋਇਆ ਅਤੇ ਉਨ੍ਹਾਂ ਦੇ ਫੈਨਜ਼ ਵੀ ਕਾਫੀ ਪਸੰਦ ਆਇਆ।
ਇਹ ਹੀ ਨਹੀਂ ਇਸ ਗੀਤ ਵਿੱਚ ਨਿਮਰਤ ਖਹਿਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਇਸ ਦੇ ਨਾਲ ਹੀ ਨਿਮਰਤ ਨੇ ਇਸ ਗੀਤ ਦੇ ਸ਼ੂਟਿੰਗ ਸੀਨਜ਼ ਵੀ ਸ਼ੇਅਰ ਕੀਤੇ ਸਨ ਜੋ ਕਿ ਉਨ੍ਹਾਂ ਦੇ ਫੈਨਜ਼ ਵਲੋਂ ਕਾਫੀ ਪਸੰਦ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਨਿਮਰਤ ਖਹਿਰਾ ਨੇ ਇਸ ਗੀਤ ਦੀ ਕਾਫੀ ਜਿਆਦਾ ਪ੍ਰਮੋਸ਼ਨ ਨਹੀਂ ਕੀਤੀ ਅਤੇ ਫਿਰ ਵੀ ਇਹ ਗੀਤ ਕਾਫੀ ਹਿੱਟ ਗਿਆ ਅਤੇ ਉਨ੍ਹਾਂ ਦੇ ਫੈਨਜ਼ ਨੇ ਵੀ ਇਸ ਗੀਤ ਤੇ ਕਈ ਟਿੱਕ ਟੌਕ ਵੀਡੀਓ ਬਣਾਏ ਸਨ ਅਤੇ ਜਿਸ ਵਿੱਚ ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਉਹ ਉਸ ਨੂੰ ਲਾਰੇ ਨਾ ਲਾਵੇ ਨਹੀਂ ਤਾਂ ਉਸ ਦੇ ਪਿਓ ਨੇ ਉਸ ਦਾ ਵਿਆਹ ਕਿੱਥੇ ਹੋਰ ਕਰ ਦੇਣਾ ਅਤੇ ਅੱਜ ਦੀ ਨੌਜਵਾਨ ਪੀੜੀ ਨੇ ਇਸ ਗੀਤ ਤੇ ਕਈ ਟਿੱਕ ਟੌਕ ਵੀਡੀਓ ਵੀ ਬਣਾਏ।
https://www.instagram.com/p/CBqY3UPnr1L/