shehnaz gill video viral:ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ‘ਉਨ੍ਹਾਂ ਦੇ ਪ੍ਰਸ਼ੰਸਕ ਨੇ ਉਨ੍ਹਾਂ ਨੁੰ ਦੱਸਿਆ ਕਿ ਅੱਜ ਤੁਹਾਡਾ ਲਾਈਵ 75 ਹਜ਼ਾਰ ਲੋਕਾਂ ਨੇ ਵੇਖਿਆ ਜਿਸ ਨੂੰ ਸੁਣ ਕੇ ਸ਼ਹਿਨਾਜ਼ ਗਿੱਲ ਬਹੁਤ ਹੀ ਖੁਸ਼ ਹੁੰਦੀ ਹੈ । ਜਿਸ ਤੇ ਸ਼ਹਿਨਾਜ਼ ਪੁੱਛਦੀ ਹੈ ਕਿ ਤੁਸੀਂ ਮੇਰਾ ਲਾਈਵ ਵੇਖਿਆ ਤਾਂ ਉਨ੍ਹਾਂ ਦਾ ਪ੍ਰਸ਼ੰਸਕ ਕਹਿੰਦਾ ਹਾਂ ਵੇਖਿਆ ਹੈ ਅਤੇ ਤੁਸੀਂ ਹਰ ਹਫ਼ਤੇ ਲਾਈਵ ਹੋਇਆ ਕਰੋ । ਜਿਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਵੇਖਿਆ ਮੇਰੇ ਫੈਨਸ ਦੀ ਪਾਵਰ’ ।ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਉੱਥੋਂ ਚਲੀ ਜਾਂਦੀ ਹੈ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਾਲੀਵੁੱਡ ਦੇ ਨਾਲ ਨਾਲ ਉਹ ਹਿੰਦੀ ਇੰਡਸਟਰੀ ‘ਚ ਵੀ ਧੱਕ ਪਾ ਰਹੀ । ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ‘ਚ ਉਨ੍ਹਾਂ ਕਾਫੀ ਸੁਰਖੀਆਂ ਵਟੋਰੀਆਂ ਸਨ ।ਸਿਧਾਰਥ ਸ਼ੁਕਲਾ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।
ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬਾਸ 13 ਦੀ ਕਿਊਟਸ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਜਿਨ੍ਹਾਂ ਨੇ ਇਸ ਸ਼ੋਅ ਦੌਰਾਨ ਖੂਬ ਸੁਰਖੀਆਂ ਵਟੋਰੀਆਂ ਨੇ । ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਦੋਵਾਂ ਨੂੰ Sidnaz ਨਾਲ ਵੀ ਜਾਣਿਆ ਜਾਂਦਾ ਹੈ । ਇਹ ਨਾਂਅ ਵੀ ਫੈਨਜ਼ ਵੱਲੋਂ ਰੱਖਿਆ ਗਿਆ ਹੈ । ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ । ਦੋਵੇਂ ਹਾਲ ਹੀ ਵਿੱਚ ਇਕੱਠੇ ਇੰਸਟਾਗ੍ਰਾਮ ਲਾਈਵ ‘ਚ ਨਜ਼ਰ ਆ ਆਏ । ਇਹ ਲਾਈਵ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਚ ਦੋਵਾਂ ਦੀ ਨੋਕ-ਝੋਕ ਤੇ ਖੂਬ ਮਸਤੀ ਦੇਖਣ ਨੂੰ ਮਿਲ ਰਹੀ ਹੈ । ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਬਿੱਗ ਬਾਸ 13 ਦੀ ਟਰਾਫੀ ਉੱਤੇ ਆਪਣਾ ਹੱਕ ਜਤਾਉਂਦੀ ਹੋਈ ਨਜ਼ਰ ਆਈ । ਸ਼ਹਿਨਾਜ਼ ਦਾ ਕਿਊਟ ਅੰਦਾਜ਼ ਸਭ ਨੂੰ ਖੂਬ ਪਸੰਦ ਆਇਆ । ਸਿਧਰਾਥ ਸ਼ੁਕਲਾ ਪਹਿਲੀ ਵਾਰ ਸ਼ਹਿਨਾਜ਼ ਗਿੱਲ ਦੇ ਨਾਲ ਆਪਣੇ ਇੰਸਟਾਗ੍ਰਾਮ ਉੱਤੇ ਇਕੱਠੇ ਲਾਈਵ ਸੈਸ਼ਨ ‘ਚ ਨਜ਼ਰ ਆਏ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।