Sidhu Moose wala nabha challan : ਪਾਲੀਵੁਡ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਸਿੱਧੂ ਮੂਸਵਾਲਾ ਅਕਸਰ ਹੀ ਵਿਵਾਦਾਂ ‘ਚ ਘਿਰਿਆ ਰਹਿੰਦਾ ਹੈ ਜਾਂ ਫਿਰ ਕਹਿ ਲਈਏ ਕਿ ਸਿੱਧੂ ਦਾ ਵਿਵਾਦਾਂ ਨਾਲ ਕਾਫੀ ਪੁਰਾਣਾ ਰਿਸ਼ਤਾ ਹੈ।
ਬੀਤੇ ਕਈ ਦਿਨਾਂ ਤੋਂ ਸਿੱਧੂ ਆਪਣੇ ਘਰ ਨੂੰ ਤਾਲਾ ਲਗਾ ਕੇ ਫਰਾਰ ਹਨ ਅਤੇ ਆਖਿਰਕਾਰ ਪੁਲਿਸ ਦੇ ਹੱਥੀ ਚੜ੍ਹ ਗਿਆ। ਦਸ ਦੇਈਏ ਕਿ ਪੰਜਾਬ ਪੁਲਿਸ ਨੇ ਸਿੱਧੂ ਨੂੰ ਨਾਭਾ ‘ਚ ਕਾਬੂ ਕਰ ਲਿਆ। ਸਿੱਧੂ ਆਪਣੀ ਕਾਰ ਰੇਂਜ ਰੋਵਰ ਦੇ ਕਾਲੇ ਸ਼ੀਸ਼ੇ ਕਰਾ ਕੇ ਨਾਕੇ ਤੋਂ ਲੰਘ ਰਿਹਾ ਸੀ, ਜਿੱਥੇ ਪੁਲਿਸ ਨੇ ਸਿੱਧੂ ਨੂੰ ਰੋਕ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਧੂ ਦੇੇ ਖਿਲਾਫ ਆਮਜ਼ ਐਕਟ ‘ਤੇ ਗੈਰ ਜਮਾਨਤੀ ਵਾਰੰਟ ਵੀ ਜਾਰੀ ਹੋਏ।
ਇਸ ਦੇ ਬਾਵਜੂਦ ਵੀ ਪੁਲਿਸ ਨੇ ਉਸ ਨੂੰ ਜਾਣ ਦਿੱਤਾ। ਹੁਣ ਤੁਹਾਨੂੰ ਦਸ ਦੇਈਏ ਕਿ ਉਸ ਸਮੇਂ ਦੀਆਂ ਮੌਜੂਦਾਂ ਤਸਵੀਰਾਂ ਵੀ ਅਸੀ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੇ ਸਿੱਧੂ ਨੂੰ ਉਸ ਦੀ ਰੇਂਜ ਰੋਵਰ ਦਾ ਕਾਲੇ ਸ਼ੀਸ਼ਿਆਂ ਕਰਕੇ ਰੋਕਿਆ ਗਿਆ। ਉੱਥੇ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਪੁਲਿਸ ਨੇ ਸਿੱਧੂ ਦੀ ਕਾਰ ਨੂੰ ਨਾਭਾ ‘ਚ ਰੋਕਿਆ ਸੀ ਤਾਂ ਉਸ ਵੇਲੇ ਪੁਲਿਸ ਨੂੰ ਹਾਈ ਕੋਰਟ ਦੇ ਵਕੀਲ ਵੱਲੋਂ ਫੋਨ ਵੀ ਕੀਤਾ ਗਿਆ ਸੀ।
ਤੇ ਇਹ ਸਾਰੀ ਜਾਣਕਾਰੀ ਦਿੱਤੀ ਗਈ, ਜਿਸ ਦੇ ਬਾਵਜੂਦ ਪੁਲਿਸ ਨੇ ਸਿੱਧੂ ਨੂੰ ਛੱਡ ਦਿੱਤਾ ਤੇ ਜਾਣ ਦਿੱਤਾ। ਹਾਈ ਕੋਰਟ ਦੇ ਵਕੀਲ ਵੱਲੋਂ ਪੁਲਿਸ ਵਾਲਿਆਂ ਨੂੰ ਦਿੱਤੀ ਜਾਣਕਾਰੀ ਦੇ ਬਾਵਜੂਦ ਵੀ ਪੁਲਿਸ ਵਾਲਿਆਂ ਨੇ ਸਿੱਧੂ ਨੂੰ ਸਿਰਫ ਚਲਾਨ ਕੱਟ ਕੇ ਛੱਡ ਦਿੱਤਾ। ਬਾਕੀ ਹੁਣ ਦੇਖਣਾ ਹੋਵੇਗਾ ਕੁ ਪੰਜਾਬ ਪੁਲਿਸ ਵਾਲਿਆਂ ‘ਤੇ ਹਾਈ ਕੋਰਟ ਵੱਲੋਂ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ।