singer kaur b neharohu wedding reception:ਸਿੰਗਰ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਕੌਰ ਬੀ ਨੇ ਵੀ ਇਸ ਵਿਆਹ ‘ਚ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ ਦੇ ਨਾਲ ਖੂਬ ਰੌਣਕਾਂ ਲਗਾਈਆਂ । ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਨਵ-ਵਿਆਹੁਤਾ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ ਅਤੇ ਜੋੜੀ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਹੈ ।ਇਸ ਦੇ ਨਾਲ ਹੀ ਲਿਖਿਆ ‘ਰੱਬ ਨੇ ਬਣਾ ਦੀ ਜੋੜੀ ਵਾਹਿਗੁਰੂ ਜੀ ਖੁਸ਼ ਰੱਖਣ ਜੋੜੀ ਨੂੰ’ ।ਕੌਰ ਬੀ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਨੇ ।

ਦੱਸ ਦਈਏ 24 ਅਕਤੂਬਰ ਨੂੰ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਇਹ ਜੋੜੀ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ । ਕਿਉਂਕਿ ਇਸ ਜੋੜੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ ।ਤੁਹਾਨੂੰ ਦੱਸ ਦੇਈਏ ਕਿ ਇਸ ਕਪਲ ਦੇ ਹਲਦੀ , ਮਹਿੰਦੀ , ਰਿੰਗ ਸੈਰੇਮਨੀ ਤੋਂ ਲੈ ਕੇ ਵਿਆਹ ਤੇ ਰਿਸਪੈਸ਼ਨ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਛਾਈਆਂ ਹੋਈਆਂ ਹਨ , ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਸਿੰਗਰ ਨੇਹਾ ਕੱਕੜ ਵੀ ਆਪਣੇ ਹਰ ਸੈਰੇਮਨੀ ਦੀਆਂ ਤਸਵੀਰਾਂ ਫੈਨਜ਼ ਦੇ ਨਾਲ ਸਾਂਝਾ ਕਰ ਰਹੀ ਹੈ ਅਤੇ ਰੋਹਨਪ੍ਰੀਤ ਵੀ ਲਗਾਤਾਰ ਨੇਹਾ ਨਾਲ ਤਸਵੀਰਾਂ ਫੈਨਜ਼ ਦੇ ਲਈ ਸ਼ੇਅਰ ਕਰ ਰਹੇ ਹਨ।ਇਸ ਦੇ ਨਾਲ ਦੱਸ ਦੇਈਏ ਕਿ ਇਹ ਜੋੜੀ ਵਿਆਹ ਦੇ ਸਾਰੇ ਫੰਕਸ਼ਨ ਭੁਗਤਾ ਕੇ ਮੁੰਬਈ ਵਾਪਿਸ ਆ ਗਈ ਹੈ।ਜਿੱਥੇ ਏਅਰਪੋਰਟ ਤੇ ਦੋਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਸਿੰਗਰ ਨੇਹਾ ਕੱਕੜ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮਾਤਾ ਦੀਆਂ ਭੇਂਟਾ ਦੇ ਨਾਲ ਕੀਤੀ ਸੀ ।ਕੋਈ ਸਮਾਂ ਸੀ ਉਹ ਜਗਰਾਤਿਆਂ ‘ਚ ਗਾਉਂਦੀ ਹੁੰਦੀ ਸੀ । ਪਰ ਨੇਹਾ ਕੱਕੜ ਨੇ ਆਪਣੀ ਮਿਹਨਤ ਦੇ ਨਾਲ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦੀ ਬਦੌਲਤ ੳੇੁਹ ਬਾਲੀਵੁੱਡ ਦੇ ਹਿੱਟ ਗਾਇਕਾਂ ਦੀ ਸੂਚੀ ‘ਚ ਆਉਂਦੀ ਹੈ ।


