tik tok noor corona positive:ਆਪਣੇ ਹਾਸੇ ਭਰੀਆਂ ਵੀਡੀਓਜ਼ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਮੋਗਾ ਦੀ ਰਹਿਣ ਵਾਲੀ ਬੱਚੀ ਨੂਰ ਜਿਸ ਦੇ ਲੱਖਾਂ ਦੇ ਵਿੱਚ ਫੈਨਜ਼ ਹਨ।ਹੁਣ ਉਸ ਦੇ ਫੈਨਜ਼ ਦੇ ਲਈ ਇੱਕ ਮਾੜੀ ਖਬਰ ਆ ਰਹੀ ਹੈ ਕਿ ਟਿੱਕ ਟੌਕ ਸਟਾਰ ਨੂਰ ਅਤੇ ਉਸ ਦੇ ਪਿਤਾ ਜੀ ਨੂੰ ਕੋਰੋਨਾ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ। ਜੀ ਹਾਂ ਕਿਹਾ ਜਾ ਰਿਹਾ ਹੈ ਅਸਲ ਵਿਚ ਨੂਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਰੱਖੜੀ ਵਾਲੇ ਦਿਨ ਰੱਖੜੀ ਬੰਨ੍ਹਣ ਦਾ ਸਮਾਂ ਮੰਗਿਆ ਸੀ। ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲੇ ਸੰਦੇਸ਼ ਤੋਂ ਬਾਅਦ ਉਨ੍ਹਾਂ ਨੇ ਦੋ ਵਾਰ ਆਪਣਾ ਕੋਰੋਨਾ ਟੈਸਟ ਕਰਵਾਇਆ ਤੇ ਦੋਵੇਂ ਵਾਰ ਉਹ ਪਾਜ਼ੇਟਿਵ ਮਿਲੇ।
ਫਿਲਹਾਲ ਤਹਾਨੂੰ ਦੱਸ ਦੇਈਏ ਕਿ ਟਿਕ ਟੌਕ ਸਟਾਰ ਆਪਣੇ ਵੀਡੀਓਜ਼ ਨਾਲ ਖੂਬ ਧਮਾਲਾਂ ਪਾ ਰਹੀ ਹੇ।ਭਾਵੇਂ ਟਿੱਕ ਟੌਕ ਐਪ ਭਾਰਤ ਵਿੱਚ ਬੈਨ ਹੋ ਗਈ ਸੀ ਪਰ ਉਹ ਫਿਰ ਵੀ ਉਹ ਸੋਸ਼ਲ ਮੀਡੀਆ ਤੇ ਯੂਟਿਊਬ ਤੇ ਆਪਣੀ ਵੀਡੀਓਣ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ।
ਦੱਸ ਦੇਈਏ ਹਾਲ ਹੀ ਵਿਚ ਨੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿਚ ਉਹ ਕਹਿੰਦੀ ਨਜ਼ਰ ਆ ਰਹੀ ਸੀ ਕਿ ਉਹ ਅਮਰਿੰਦਰ ਸਿੰਘ ਨੂੰ ਰੱਖੜੀ ਬਨਣਾ ਚਾਹੁੰਦੀ ਹੈ।ਕੋਵਿਡ-19 ਇਥੇ ਲੌਕਡਾਊਨ ਦੌਰਾਨ ਟਿੱਕਟਾਕ ਸਟਾਰ ਬਣੀ ਬੱਚੀ ਨੂਰਪ੍ਰੀਤ ਕੌਰ ਉਰਫ਼ ਨੂਰ ਅਤੇ ਉਸਦੇ ਪਿਤਾ ਸਮੇਤ ਮੋਗਾ ਜਿਲ੍ਹੇ ’ਚ 91 ਕਰੋਨਾਂ ਦੇ ਨਵੇਂ ਮਰੀਜ ਸਾਹਮਣੇ ਆਏ ਹਨ। ਸਥਾਨਕ ਐਨਆਰਆਈ ਥਾਣੇ ’ਚ ਵੀ ਕਰੋਨਾਂ ਨੇ ਪੈਰ ਪਸਾਰ ਲਏ ਹਨ। ਸਿਰ’ਤੇ ਪਟਕਾ ਸਜਾ ਕੇ ਲੜਕੇ ਦੇ ਭੇਸ ’ਚ ਆਵਾਜ਼ ਦਾ ਜਾਦੂ ਫੈਨਜ਼ ਟਿੱਕਟਾਕ ਸਟਰ ਨੂਰ‘ਤੇ ਇਸ ਕਦਰ ਛਾਇਆ ਹੋਇਆ ਹੈ ਕਿ ਉਹ ਲੱਖਾਂ ਦੀ ਗਿਣਤੀ ਵਿੱਚ ਪ੍ਰਸੰਸਕਾਂ ਦੇ ਦਿਲਾਂ ਉੱਤੇ ਰਾਜ ਕਰਨ ਲੱਗੀ ਹੈ। ਪਤਾ ਲੱਗਾ ਹੈ ਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੱਖੜੀ ਬੰਨਣ ਜਾਣਾ ਸੀ। ਇਸ ਤੋਂ ਪਹਿਲਾਂ ਕਰੋਨਾਂ ਨਮੂਨਾਂ ਲਿਆ ਗਿਆ ਜੋ ਪਾਜ਼ੇਟਿਵ ਆਇਆ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਟਿੱਕ ਟਾਕ ਸਟਾਰ ਨੂਰ ਸਮੇਤ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਿਆ ਕਿ ਅੱਜ ਜਿਲੇ ਵਿੱਚ 91 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਜਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 217 ਹੈ ਜਿੰਨਾਂ ਵਿੱਚੋ 135 ਨੂੰ ਆਪਣੇ ਘਰਾਂ ਵਿੱਚ ਅਤੇ 11 ਨੂੰ ਸਰਕਾਰੀ ਕੇਂਦਰ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ 23 ਨੂੰ ਲੈਵਲ 1 ਇਕਾਂਤਵਾਸ ਸੈਟਰਾਂ ਵਿੱਚ, ਅਤੇ 9 ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਜਿਲ੍ਹੇ ਵਿੱਚ ਹੁਣ ਤੱਕ ਕੁੱਲ 25 ਹਜਾਰ 604 ਕਰੋਨਾ ਨਮੂਨਿਆਂ ਵਿੱਚੋਂ 25 ਹਜਾਰ 266 ਦੀ ਰਿਪੋਰਟ ਨੇਗੇਟਿਵ ਅਤੇ 338 ਦੀ ਰਿਪੋਰਟ ਦਾ ਇੰਤਜਾਰ ਹੈ। ਅੱਜ 225 ਹੋਰ ਨਮੂਨੇ ਜਾਂਚ ਲਈ ਭੇਜੇ ਗਏ ਹਨ। ਕਮਿਸ਼ਨਰ ਨਗਰ ਨਿਗਮ ਅਨੀਤਾ ਦਰਸ਼ੀ ਨੇ ਦੱਸਿਆ ਕਿ ਆਈਆਰਸੀ. (ਇੰਮਬਾਊਡ ਰਿਸੈਪਸ਼ਨ ਸੈਟਰ) ਜਨੇਰ ਵਿੱਚ ਬਣਾਇਆ ਗਿਆ ਹੈ। ਇਥੇ ਬਾਹਰੋ ਆਉਣ ਵਾਲੇ ਯਾਤਰੀਆਂ/ਐਨਆਰਆਈ. ਦੀ ਰਜਿਸਟ੍ਰੇਸ਼ਨ ਅਤੇ ਸਕਰੀਨਿੰਗ ਹੁੰਦੀ ਹੈ। ਉਨ੍ਹਾਂ ਦਾ 5ਵੇ ਦਿਨ ਕਰੋਨਾ ਦਾ ਸੈਪਲ ਇਕੱਤਰ ਕਰਕੇ ਜਾਂਚ ਲਈ ਭੇਜਿਆ ਜਾਂਦਾ ਹੈ ਅਤੇ 8ਵੇ ਦਿਨ ਰਿਪੋਰਟ ਦੇ ਆਧਾਰ ਤੇ ਉਨ੍ਹਾਂ ਨੂੰ ਘਰ ਜਾਂ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ। ਜ਼ਿਲ੍ਹਾ ਮੋਗਾ ਵਿੱਚ ਰੈਡ ਕਰਾਸ ਵੋਮੈਨ ਸੈਟਰ ਲੰਢੇਕੇ ਅਤੇ ਐਸ.ਐਫ.ਸੀ. ਸਕੂਲ ਜਲਾਲਾਬਾਦ ਦੋ ਸਰਕਾਰੀ ਕੋਰਨਟਾਈਨ ਸੈਟਰ ਬਣਾਏ ਗਏ ਹਨ ਜਿੱਥੇ ਕਿ ਬਾਹਰੋ ਆਉਣ ਵਾਲੇ ਯਾਤਰੀਆਂ ਨੂੰ 7 ਦਿਨਾਂ ਦੇ ਇਕਤਾਂਵਾਸ ਤੋ ਬਾਅਦ ਘਰ ਭੇਜਿਆ ਜਾਂਦਾ ਹੈ।