Tiktok star noor gift : ਟਿਕ ਟਾਕ ਸਟਾਰ ਨੂਰ ਨੂੰ ਤਾਂ ਸਭ ਜਾਣਦੇ ਹੀ ਹਨ। ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਧਮਾਲਾਂ ਪਾਈਆਂ ਹਨ। ਨੂਰ ਦੀ ਹਰ ਟਿਕ ਟਾਕ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ USA ਤੋਂ ਕਿਸੇ ਪੰਜਾਬੀ ਵੀਰ ਨੇ ਨੂਰ ਦੇ ਸਾਥੀ ਕਲਾਕਾਰ ਸੰਦੀਪ ਟੂਰ ਤੇ ਵਰਨ ਲਈ ਆਈਫੋਨ ਗਿਫਟ ਭੇਜਿਆ ਹੈ।
ਇਸ ਤੋਂ ਇਲਾਵਾ ਇੱਕ ਕਬੱਡੀ ਖਿਡਾਰੀ ਜੋ UK ਤੋਂ ਹਨ, ਉਨ੍ਹਾਂ ਦੀ ਟੀਮ ਨੂੰ ਤੀਹ ਹਜ਼ਾਰ ਰੁਪਏ ਵੀ ਭੇਜੇ ਹਨ। ਇਨ੍ਹਾਂ ਸਭ ਗੱਲਾਂ ਦਾ ਜਿਕਰ ਖੁਦ ਸੰਦੀਪ ਟੂਰ ਨੇ ਆਪਣੇ ਲਾਈਵ ‘ਚ ਕੀਤਾ ਹੈ।ਇਸ ਤੋਂ ਇਲਾਵਾ ਕੋਰੋਨਾ ਮਿਸ਼ਨ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਦੇ ਤਹਿਤ ਸਰਕਾਰ ਵੱਲੋਂ ਟਿਕਟਾਕ ਸਟਾਰ ਨੂਰ ਨੂੰ 5 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ ਹੈ।
ਦਰਅਸਲ 5 ਸਾਲ ਦੇ ਟਿਕ-ਟਾਕ ਸਟਾਰ ਨੂਰ ਨੇ ਟਿਕਟਾਕ ‘ਤੇ ਕਈ ਤਰ੍ਹਾਂ ਦੇ ਵੀਡੀਓਜ਼ ਬਣਾਏ ਹਨ, ਜਿਸ ਦੇ ਜ਼ਰੀਏ ਉਹਨਾਂ ਨੇ ਲੋਕਾਂ ਨੂੰ ਕਰਫਿਊ ਜਾਂ ਲੌਕਡਾਊਨ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਇਸ ਦੌਰਾਨ ਨੂਰ ਨੇ ਅਪਣੇ ਤਰੀਕੇ ਨਾਲ ਮਿਸ਼ਨ ਫਤਿਹ ਵਿਚ ਯੋਗਦਾਨ ਪਾਇਆ ਹੈ। ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਅਤੇ ਸਥਾਨਕ ਐਸਡੀਐਮ ਸਤਵੰਤ ਸਿੰਘ ਨੇ ਨੂਰ, ਉਹਨਾਂ ਦੇ ਪਿਤਾ ਸਤਨਾਮ ਸਿੰਘ, ਭੈਣ ਜਸ਼ਨਪ੍ਰੀਤ ਅਤੇ ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੂੰ ਇਹ ਚੈੱਕ ਦਿੱਤਾ।
ਇਸ ਮੌਕੇ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨੂਰ ਅਤੇ ਉਹਨਾਂ ਦੀ ਟੀਮ ਨੇ ਕਿਹਾ ਕਿ ਨੂਰ ਨੇ ਲੌਕਡਾਊਨ ਤੇ ਕਰਫਿਊ ਦੌਰਾਨ ਘਰਾਂ ਵਿਚ ਬੈਠੇ ਲੋਕਾਂ ਦਾ ਮਨੋਰੰਜਨ ਕਰਨ ਅਤੇ ਉਹਨਾਂ ਨੂੰ ਸਿੱਖਿਆ ਦੇਣ ਵਿਚ ਅਹਿਮ ਯੋਗਦਾਨ ਪਾਇਆ ਹੈ। ਦੱਸ ਦਈਏ ਕਿ ਇਸ ਛੋਟੀ ਬੱਚੀ ਨੂਰ ਅਤੇ ਇਸ ਦੀ ਟੀਮ ਦੇ ਮੈਂਬਰਾਂ ਨੇ ਲੋਕਾਂ ਵਿਚ ਕਰੋਨਾ ਦੇ ਸੰਕਰਮਣ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆ ਸਾਵਧਾਨੀਆਂ ਨੂੰ ਅਪਣਾਉਣ। ਨੂਰ ਇਸ ਸਮੇਂ ਟਿਕ ਟਾਕ ‘ਤੇ ਕਾਫੀ ਫੇਮਸ ਹੈ। ਉਹਨਾਂ ਦੀਆਂ ਸਾਰੀਆਂ ਵੀਡੀਓਜ਼ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।