Radhe Shyam Online leak: ਪ੍ਰਭਾਸ ਅਤੇ ਪੂਜਾ ਹੇਗੜੇ ਦੀ ਫਿਲਮ ‘ਰਾਧੇ ਸ਼ਿਆਮ’ ਅਤੇ ਵਿਵੇਕ ਰੰਜਨ ਅਗਨੀਹੋਤਰੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਰਿਲੀਜ਼ ਹੁੰਦੇ ਹੀ ਆਨਲਾਈਨ ਲੀਕ ਹੋ ਗਈ ਹੈ। ਫਿਲਮ ਦੇ ਲੀਕ ਹੋਣ ਤੋਂ ਬਾਅਦ ਮੇਕਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਜਿਸ ਦਾ ਅਸਰ ਆਉਣ ਵਾਲੇ ਦਿਨਾਂ ‘ਚ ਬਾਕਸ ਆਫਿਸ ਦੀ ਕਮਾਈ ‘ਤੇ ਦੇਖਣ ਨੂੰ ਮਿਲੇਗਾ।
ਦੱਸਿਆ ਜਾ ਰਿਹਾ ਹੈ ਕਿ ਫਿਲਮ HD ਕੁਆਲਿਟੀ ‘ਚ ਲੀਕ ਹੋਈ ਹੈ। ‘ਰਾਧੇ ਸ਼ਿਆਮ’ 11 ਮਾਰਚ ਨੂੰ ਤੇਲਗੂ, ਹਿੰਦੀ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ‘ਚ ਰਿਲੀਜ਼ ਹੋਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਜਾਣਕਾਰੀ ਮੁਤਾਬਕ ਪੂਰੀ ਫਿਲਮ ਕਈ ਟੋਰੇਂਟ ਸਾਈਟਸ ‘ਤੇ ਲੀਕ ਹੋ ਚੁੱਕੀ ਹੈ। ਇਹ ਫਿਲਮ ਮੇਕਰਸ ਲਈ ਬਹੁਤ ਵੱਡਾ ਝਟਕਾ ਹੈ, ਕਿਉਂਕਿ ਫਿਲਮ 350 ਕਰੋੜ ਰੁਪਏ ਦੇ ਵੱਡੇ ਬਜਟ ‘ਤੇ ਬਣਾਈ ਗਈ ਹੈ। ‘ਰਾਧੇ ਸ਼ਿਆਮ’ ਦੀ ਸ਼ੂਟਿੰਗ ਹੈਦਰਾਬਾਦ ਤੋਂ ਇਲਾਵਾ ਇਟਲੀ ਅਤੇ ਜਾਰਜੀਆ ‘ਚ ਕੀਤੀ ਗਈ ਹੈ। ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਜ਼’ ਆਨਲਾਈਨ ਪਲੇਟਫਾਰਮ ‘ਤੇ ਲੀਕ ਹੋ ਗਈ ਹੈ। ਫਿਲਮ 90 ਦੇ ਦਹਾਕੇ ਵਿੱਚ ਕਸ਼ਮੀਰ ਵਿੱਚ ਕਸ਼ਮੀਰੀ ਪੰਡਤਾਂ ਅਤੇ ਹਿੰਦੂਆਂ ਦੇ ਕਤਲੇਆਮ ਅਤੇ ਪਲਾਇਨ ਦੀ ਕਹਾਣੀ ਨੂੰ ਦਰਸਾਉਂਦੀ ਹੈ। ਫਿਲਮ ‘ਚ ਅਨੁਪਮ ਖੇਰ ਦੇ ਨਾਲ ਮਿਥੁਨ ਚੱਕਰਵਰਤੀ, ਦਰਸ਼ਨ ਕੁਮਾਰ ਅਤੇ ਪੱਲਵੀ ਜੋਸ਼ੀ ਅਹਿਮ ਭੂਮਿਕਾਵਾਂ ‘ਚ ਹਨ।
ਰਿਪੋਰਟਾਂ ਮੁਤਾਬਕ ‘ਰਾਧੇ ਸ਼ਿਆਮ’ ਅਤੇ ‘ਦਿ ਕਸ਼ਮੀਰ ਫਾਈਲਜ਼’ ਟੋਰੈਂਟ, ਤਮਿਲ ਰੌਕਰਸ, ਮੂਵੀ ਰੂਲਜ਼, ਟੈਲੀਗ੍ਰਾਮ ਵਰਗੀਆਂ ਸਾਈਟਾਂ ‘ਤੇ ਲੀਕ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫਿਲਮ HD ਕੁਆਲਿਟੀ ‘ਚ ਲੀਕ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਦੌਰ ਵਿੱਚ ਪਾਇਰੇਸੀ ਫਿਲਮ ਇੰਡਸਟਰੀ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਫਿਲਮਾਂ ਪਾਇਰੇਸੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ‘ਗੰਗੂਬਾਈ ਕਾਠੀਆਵਾੜੀ’, ‘ਅਤਰੰਗੀ ਰੇ’ ਅਤੇ ‘ਸੂਰਿਆਵੰਸ਼ੀ’ ਵਰਗੀਆਂ ਕਈ ਫਿਲਮਾਂ ਵੀ ਲੀਕ ਹੋ ਚੁੱਕੀਆਂ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਫਿਲਮਾਂ ਆਨਲਾਈਨ ਲੀਕ ਹੋਣ ਕਾਰਨ ਨਿਰਮਾਤਾਵਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈ ਰਿਹਾ ਹੈ।