ਬੀਤੇ ਦਿਨੀਂ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਫੰਕਸ਼ਨ ਕਾਫੀ ਸੁਰਖੀਆਂ ਵਿਚ ਰਿਹਾ। ਗੁਜਰਾਤ ਦੇ ਜਾਮਨਗਰ ਵਿਚ 1 ਤੋਂ 3 ਮਾਰਚ ਤੱਕ ਚੱਲਣ ਵਾਲੇ ਇਸ ਪ੍ਰੀਵੈਡਿੰਗ ਈਵੈਂਟ ਵਿਚ ਦੇਸ਼-ਵਿਦੇਸ਼ ਤੋਂ ਆਏ ਸਿਤਾਰਿਆਂ ਨੇ ਸ਼ਮੂਲੀਅਤ ਕੀਤੀ। ਅਮਰੀਕੀ ਪੌਪ ਸਿੰਗਰ ਰਿਹਾਨਾ, ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਤੱਕ ਨੇ ਆਪਣੀ ਮੌਜੂਦਗੀ ਦਰਜ ਕਰਾਈ। ਪਾਰਟੀ ਵਿਚ ਬਾਲੀਵੁੱਡ ਦੇ ਸਾਰੇ ਸਿਤਾਰੇ ਜਿਵੇਂ ਸ਼ਾਹਰੁਖ ਖਾਨ, ਸਲਮਾਨ ਖਾਨ, ਕਿਆਰਾ ਅਡਵਾਨੀ, ਦੀਪਿਕਾ ਪਾਦੁਕੋਣ, ਰਣਵੀਰ ਸਿੰਘ, ਆਲੀਆ ਭੱਟ, ਰਣਬੀਰ ਕਪੂਰ, ਕਰੀਨਾ ਕਪੂਰ ਤੇ ਸੈਫ ਅਲੀ ਖਾਨ ਵਰਗੇ ਸਿਤਾਰਿਆਂ ਨੇ ਚਾਰ ਚੰਨ੍ਹ ਲਗਾਇਆ। ਅਜਿਹੇ ਵਿਚ ਹੁਣ ਰਾਖੀ ਸਾਵੰਤ ਨੇ ਮੁਕੇਸ਼ ਅੰਬਾਨੀ ਤੋਂ ਆਪਣੀ ਨਾਰਾਜ਼ਗੀ ਜਤਾਉਂਦੇ ਹੋਏ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਪਾਰਟੀ ਵਿਚ ਕਿਉਂ ਨਹੀਂ ਬੁਲਾਇਆ।
ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਮੁਕੇਸ਼ ਅੰਬਾਨੀ ਤੋਂ ਪ੍ਰੀਵੈਡਿੰਗ ਵਿਚ ਨਾ ਬੁਲਾਏ ਜਾਣ ਨੂੰ ਲੈ ਕੇ ਰਾਖੀ ਸਾਵੰਤ ਨੇ ਨਾਰਾਜ਼ਗੀ ਜਤਾਈ। ਰਾਖੀ ਨੇ ਕਿਹਾ-ਅੰਬਾਨੀ ਜੀ ਨਮਸਤੇ। ਤੁਸੀਂ ਮੈਨੂੰ ਵਿਆਹ ਵਿਚ ਕਿਉਂ ਨਹੀਂ ਬੁਲਾਇਆ। ਤੁਹਾਨੂੰ ਪਤਾ ਹੈ ਜੇਕਰ ਤੁਸੀਂ ਮੈਨੂੰ ਬੁਲਾਉਂਦੇ ਤਾਂ ਮੈਂ ਫਲੋਰ ਤੋੜ ਦਿੰਦੀ।ਕੁਰਸੀਆਂ ਤੋੜ ਦਿੰਦੀ। ਮੇਰਾ ਡਾਂਸ ਹੁਣ ਤੱਕ ਤੁਸੀਂ ਦੇਖਿਆ ਨਹੀਂ ਅੰਬਾਨੀ ਜੀ। ਇਹ ਇਨ੍ਹਾਂ ਸਾਰਿਆਂ ਨੂੰ ਰਿਹਾਨਾ, ਕਾਨ, ਆਈਕਾਨ ਇਹ ਕਿਹੜੇ ਲੋਕਾਂ ਨੂੰ ਤੁਸੀਂ ਬੁਲਾਇਆ। ਮੇਰੇ ਸਾਹਮਣੇ ਇਹ ਸਾਰੇ ਮੂੰਗਫਲੀ ਹਨ। ਤੁਸੀਂ ਮੇਰਾ ਡਾਂਸ ਦੇਖਿਆ ਹੈ? ਮੁੰਨੀ ਬਦਾਮ ਹੁਈ ਡਾਰਲਿੰਗ ਤੇਰੇ ਲੀਏ, ਟੁਕ-ਟੁਕ ਦੇਖੇ, ਇਹ ਇੰਨੇ ਗਾਣੇ ਮੈਂ ਕੀਤੇ ਹਨ।
ਇਹ ਵੀ ਪੜ੍ਹੋ : ਗੁੜ ਦੇ ਕੜਾਹੇ ਵਿਚ ਡਿੱਗਣ ਕਾਰਨ ਬਜ਼ੁਰਗ ਦੀ ਹੋਈ ਦਰਦਨਾਕ ਮੌ/ਤ, ਘਰ ਵਿਚ ਪਸਰਿਆ ਸੰਨਾਟਾ
ਇੰਨਾ ਹੀ ਨਹੀਂ ਰਾਖੀ ਸਾਵੰਤ ਨੇ ਕਿਹਾ ਕਿ ਤੁਸੀਂ ਮੈਨੂੰ ਕਿਉਂ ਨਹੀਂ ਬੁਲਾਇਆ। ਇਨ੍ਹਾਂ ਨੂੰ ਹਜ਼ਾਰ ਕਰੋੜ ਦੇ ਕੇ ਤੁਸੀਂ ਬੁਲਾਇਆ। ਮੈਨੂੰ ਬੁਲਾਉਣ ਦੇ ਚਾਰ-ਚਾਰ ਫਾਇਦੇ ਸਨ। ਮੈਂ ਮਨੋਰੰਜਨ ਕਰਦੀ। ਮੈਂ ਡਾੰਸ ਕਰਦੀ। ਤੁਹਾਡੇ ਜਿੰਨੇ ਮਹਿਮਾਨ ਆਏ ਸੀ, ਖਾਣਾ ਖਾਣ ਦੇ ਬਾਅਦ ਉਨ੍ਹਾਂ ਦੇ ਭਾਂਡੇ ਵੀ ਧੋ ਦਿੰਦੀ। ਸਾਰਿਆਂ ਦੇ ਰੂਮ ਸਾਫ ਕਰ ਦਿੰਦੀ। ਕੀ-ਕੀ ਨਹੀਂ ਕਰਦੀ। ਤੁਸੀਂ ਇਹ ਹਜ਼ਾਰ ਕਰੋੜ ਖਰਚ ਕਰਕੇ ਕਿਹੜੇ ਲੋਕਾਂ ਨੂੰ ਬੁਲਾਇਆ ਹੈ। ਰਾਖੀ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: