Randeep Hooda veerSavarkar look: ਸਵਤੰਤਰ ਸੈਨਾਨੀ ਵੀਰ ਸਾਵਰਕਰ ਦੀ 139ਵੀਂ ਜਯੰਤੀ 28 ਮਈ ਨੂੰ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ ਜੀਵਨ ‘ਤੇ ਬਣਨ ਵਾਲੀ ਫਿਲਮ ‘ਸਵਤੰਤਰ ਵੀਰ ਸਾਵਰਕਰ’ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ।
ਇਸ ਫਿਲਮ ‘ਚ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਵੀਰ ਸਾਵਰਕਰ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਫਿਲਮ ਦੇ ਲੁੱਕ ‘ਚ ਰਣਦੀਪ ਨੂੰ ਪਛਾਣਨਾ ਮੁਸ਼ਕਿਲ ਹੈ। ਫਿਲਮ ‘ਸਵਤੰਤਰ ਵੀਰ ਸਾਵਰਕਰ’ ਨੂੰ ਨਿਰਮਾਤਾ ਸੰਦੀਪ ਸਿੰਘ ਅਤੇ ਆਨੰਦ ਪੰਡਿਤ ਪ੍ਰੋਡਿਊਸ ਕਰ ਰਹੇ ਹਨ, ਜਦਕਿ ਇਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਮਹੇਸ਼ ਮਾਂਜਰੇਕਰ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਅਗਸਤ 2022 ਤੋਂ ਸ਼ੁਰੂ ਹੋਵੇਗੀ। ਇਸ ਬਾਰੇ ਜਾਣਕਾਰੀ ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਦਿੱਤੀ ਹੈ। ਫਿਲਮ ‘ਸਵਤੰਤਰ ਵੀਰ ਸਾਵਰਕਰ’ ਦੀ ਸਕ੍ਰਿਪਟ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਇਸ ਰੋਲ ‘ਚ ਫਿੱਟ ਹੋਣ ਲਈ ਰਣਦੀਪ ਕਿੰਨੀ ਮਿਹਨਤ ਕਰ ਰਿਹਾ ਹੈ, ਇਸ ਦੀ ਝਲਕ ਫਿਲਮ ਦੇ ਫਰਸਟ ਲੁੱਕ ਤੋਂ ਲੱਗ ਰਹੀ ਹੈ।
#SwatantraVeerSavarkar is co-produced by #RoopaPandit and #ZafarMehdi… Filming starts August 2022. pic.twitter.com/YSf3CBYh1X
— taran adarsh (@taran_adarsh) May 28, 2022
ਅਦਾਕਾਰ ਬਹੁਤ ਖੁਸ਼ ਹੈ ਕਿ ਉਸ ਨੂੰ ਸੁਤੰਤਰਤਾ ਅੰਦੋਲਨ ਦੇ ਪ੍ਰਭਾਵਸ਼ਾਲੀ ਨਾਇਕ ਵਿਨਾਇਕ ਦਾਮੋਦਰ ਸਾਵਰਕਰ ਦੀ ਭੂਮਿਕਾ ਨਿਭਾਉਣ ਲਈ ਸ਼ਾਮਲ ਕੀਤਾ ਗਿਆ ਹੈ, ਅਦਾਕਾਰ ਨੇ ਇਸ ਭੂਮਿਕਾ ਲਈ ਭਾਰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਰਣਦੀਪ ਹੁੱਡਾ ਅਤੇ ਫਿਲਮ ਨਿਰਮਾਤਾ ਇਸ ਤੋਂ ਪਹਿਲਾਂ ਫਿਲਮ ‘ਸਰਬਜੀਤ’ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਜੋੜਾ ਇੱਕ ਵਾਰ ਫਿਰ ਇਕੱਠੇ ਹੈ। ਸੰਦੀਪ ਸਿੰਘ ਨੇ ਕਿਹਾ ਕਿ ਅਸੀਂ ਪਿਛਲੇ 2 ਸਾਲਾਂ ਤੋਂ ਇਸ ਫਿਲਮ ਨੂੰ ਬਣਾਉਣ ਬਾਰੇ ਸੋਚ ਰਹੇ ਹਾਂ। ਇਸ ਦੇ ਨਿਰਦੇਸ਼ਕ ਮਹੇਸ਼ ਮਾਂਜਰੇਕਰ ਮਰਾਠੀ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਵੀਰ ਸਾਵਰਕਰ ਨੂੰ ਪਰਦੇ ‘ਤੇ ਕਿਵੇਂ ਪੇਸ਼ ਕਰਨਾ ਹੈ। ਫੋਟੋਗ੍ਰਾਫੀ ਵਿੱਕੀ ਇਡਿਆਨੀ ਨੇ ਕੀਤੀ ਹੈ ਜਦਕਿ ਰਣਦੀਪ ਹੁੱਡਾ ਦਾ ਮੇਕਅੱਪ ਰੇਣੂਕਾ ਪਿੱਲਈ ਨੇ ਕੀਤਾ ਹੈ। ਰਣਦੀਪ ਮਰਾਠੀ ਬੋਲੀ ਦੀ ਸਿਖਲਾਈ ਲੈ ਰਿਹਾ ਹੈ। ਬਾਕੀ ਕਲਾਕਾਰਾਂ ਦੀ ਕਾਸਟਿੰਗ ਹੋਣੀ ਬਾਕੀ ਹੈ, ਕੁਝ ਕਲਾਕਾਰ ਲੰਡਨ ਤੋਂ ਲਏ ਜਾਣਗੇ।