Ranjit Bawa Gurdas Mann: ਜੰਮੂ-ਕਸ਼ਮੀਰ ਦੀ ਅਧਿਕਾਰਿਤ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਹਟਾ ਦਿੱਤਾ ਗਿਆ ਹੈ ਜਿਸ ਦੇ ਚਲਦਿਆਂ ਪੰਜਾਬ ‘ਚ ਇਸ ਗੱਲ ਦਾ ਬਹੁਤ ਵਿਰੋਧ ਹੋ ਰਿਹਾ ਹੈ।ਇਸ ਗੱਲ ਨੂੰ ਲੈ ਕੇ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ ਤੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਹੈ ਇਸ ਪੋਸਟ ‘ਚ ਰਣਜੀਤ ਬਾਵਾ ਲਿਖਦੇ ਹਨ- ਜੇ ਮਾਸੀ ਮਾਂ ਨੂੰ ਖਤਮ ਕਰਕੇ ਮਾਂ ਬਣਨਾ ਚਾਹੁੰਦੀ ਹੋਵੇ ਤੇ ਮਾਂ ਵਾਲਾ ਪਿਆਰ ਨਹੀਂ ਲੈ ਸਕਦੀ ਮਾਂ ਤਾਂ ਮਾਂ ਹੀ ਹੁੰਦੀ… ਪੰਜਾਬ ਪੰਜਾਬੀ ਜ਼ਿੰਦਾਬਾਦ
ਜਿਵੇਂ ਕਿ ਸਾਰੇ ਜਾਣਦੇ ਨੇ ਕਿ ਕੁਝ ਸਮਾਂ ਪਹਿਲਾਂ ਗੁਰਦਾਸ ਮਾਨ ਦਾ ਪੰਜਾਬੀ ਬੋਲੀ ਬਾਰੇ ਇੱਕ ਬਿਆਨ ਕਾਫੀ ਚਰਚਾ ਵਿੱਚ ਆਇਆ ਸੀ।ਜਿਸ ਕਾਰਨ ਗੁਰਦਾਸ ਮਾਨ ਨੂੰ ਲੋਕਾਂ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ।ਰਣਜੀਤ ਬਾਵਾ ਵੱਲੋਂ ਪਾਈ ਇਸ ਪੋਸਟ ‘ਤੇ ਲੋਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।ਜਿਆਦਾਤਰ ਲੋਕ ਗੁਰਦਾਸ ਮਾਨ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਕੇ ਕੁਮੈਂਟ ਕਰ ਰਹੇ ਹਨ।ਇਸ ਪੋਸਟ ‘ਤੇ ਇਸ ਯੂਜ਼ਰ ਲਿਖਦੇ ਹਨ –
‘ਗੁਰਦਾਸ ਮਾਨ ਨੇ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੇ ਸਿਰੋ ਮਾਣ ਸਤਿਕਾਰ ਲਿਆ, ਆਖਿਰ ‘ਚ ਆ ਕੇ ਗਦਾਰੀ ਕਰ ਗਿਆ’ ਇਕ ਹੋਰ ਯੂਜ਼ਰ ਲਿਖਦੇ ਹਨ –
‘ਹੁਣ ਗੁਰਦਾਸ ਮਾਨ ਦਾ ਕੋਈ ਬਿਆਨ ਨਹੀਂ ਆਇਆ, ਮਾਂ ਦੀ ਜੱਗ੍ਹਾ ਮਾਸੀ ਲੈ ਰਹੀ ਹੈ ਬਾਕੀ ਹਮਲੇ ਹੁੰਦੇ ਆਏ ਪੰਜਾਬ ਤੇ ਪੰਜਾਬੀ ਬੋਲੀ ‘ਤੇ ਪਰ ਹਮਲੇ ਕਰਨ ਵਾਲੇ ਖਤਮ ਹੋ ਗਏ ਪੰਜਾਬੀ ਨਹੀਂ’ ਇਸ ਤੋਂ ਇਲਾਵਾ ਵੀ ਕਈ ਲੋਕਾਂ ਨੇ ਪੰਜਾਬੀ ਭਾਸ਼ਾ ਅਤੇ ਗੁਰਦਾਸ ਮਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਕੁਮੈਂਟਸ ਇਸ ਪੋਸਟ ‘ਚ ਕੀਤੇ ਹਨ।