richa chadha corona news: ਕਰੋਨਾ ਦਾ ਕਹਿਰ ਪੂਰੇ ਦੇਸ਼ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਲਗਾਤਾਰ ਨਵੇਂ ਨਵੇਂ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿੱਚ ਕਰੁਣਾ ਨੂੰ ਲੈ ਕੇ ਕਾਫੀ ਡਰ ਦੇਖਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅਦਾਕਾਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਪੋਸਟ ਸਾਂਝੀ ਕੀਤੀ ਹੈ।
ਦਰਅਸਲ ਇਹ ਵੀਡੀਓ ਹਰਿਦੁਆਰ ਦਾ ਹੈ ਜਿੱਥੇ ਮਹਾਕੁੰਭ ਦਾ ਮੇਲਾ ਚੱਲ ਰਿਹਾ ਹੈ, ਤੇ ਲੋਕ ਸ਼ਾਹੀ ਇਸ਼ਨਾਨ ਕਰ ਰਹੇ ਹਨ। ਇਸ ਸਭ ਨੂੰ ਰਿਚਾ ਚੱਡਾ ਨੇ ‘ਮਹਾਮਾਰੀ ਫੈਲਾਉਣ ਵਾਲਾ ਈਵੈਂਟ’ ਦੱਸਿਆ ਹੈ। ਉਨ੍ਹਾਂ ਆਪਣੇ ਟਵੀਟ ’ਚ ਲਿਖਿਆ ਹੈ ਕਿ ਸਭ ਤੋਂ ਜ਼ਿਆਦਾ ਕੋਰੋਨਾ ਫੈਲਾਉਣ ਵਾਲਾ ਈਵੈਂਟ। ਵੀਡੀਓ ਇੱਕ ਨਿਊਜ਼ ਚੈਨਲ ਦੀ ਕਲਿੱਪ ਹੈ ।
ਇਸ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਸ਼ਾਹੀ ਇਸ਼ਨਾਨ ਮੌਕੇ ਇੱਕ ਲੱਖ ਭਗਤ ਗੰਗਾ ਨਦੀ ਦੇ ਕੰਢੇ ਖੜ੍ਹੇ ਹਨ ਤੇ ਇਹ ਸਾਰੇ ਕੋਰੋਨਾ ਵਾਇਰਸ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਰਿਚਾ ਦੀ ਇਸ ਪੋਸਟ ਦੀ ਆਲੋਚਨਾ ਹੋ ਰਹੀ ਹੈ । ਜਦ ਕਿ ਕਈ ਲੋਕ ਉਨ੍ਹਾਂ ਦੇ ਸਮਰਥਨ ’ਚ ਵੀ ਨਿੱਤਰ ਆਏ ਹਨ। ਦੱਸ ਦੇਈਏ ਰੋਜ਼ ਨਵੇਂ ਨਵੇਂ ਕੇਸ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿਸ ਨੂੰ ਲੈ ਕੇ ਦੇਸ਼ ਭਰ ਵਿਚ ਇਕ ਵਾਰ ਫਿਰ ਤੋਂ ਡਰ ਦਾ ਮਾਹੌਲ ਬਣ ਚੁੱਕਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਇਸ ਬਿਮਾਰੀ ਤੇ ਕਿਵੇਂ ਕਾਬੂ ਪਾਉਂਦੀ ਹੈ।