ਅਭਿਨੇਤਾ ਕਾਰਲ ਵੈਦਰਸ ਦਾ ਦੇਹਾਂਤ ਹੋ ਗਿਆ ਹੈ। ਉਹ 76 ਸਾਲ ਦੇ ਸਨ। ਫਿਲਮ ‘ਰੌਕੀ’ ਮੁੱਕੇਬਾਜ਼ ਅਪੋਲੋ ਕ੍ਰੀਡ ਦੀ ਭੂਮਿਕਾ ਨਿਭਾ ਕੇ ਉਨ੍ਹਾਂ ਨੂੰ ਖੂਬ ਸੁਰਖੀਆਂ ਬਟੋਰੀਆਂ ਸਨ। ਫਿਲਹਾਲ ਉਨ੍ਹਾਂ ਦੀ ਮੌਤ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦੇ ਮੈਨੇਜਰ ਮੈਟ ਲੁਬਰ ਨੇ ਕਾਲ ਵੇਦਰਸ ਦੇ ਦੇਹਾਂਤ ਦਾ ਐਲਾਨ ਕਰਦੇ ਹੋਏ ਸਾਨੂੰ ਬਹੁਤ ਦੁੱਖ ਹੋ ਰਿਹਾ ਹੈ। ਉਨ੍ਹਾਂ ਦੀ ਨੀਂਦ ਵਿਚ ਹੀ ਸ਼ਾਂਤੀਪੂਰਵਕ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਸਵਾਮੀ ਰਾਮਭਦਰਾਚਾਰੀਆ ਮਹਾਰਾਜ ਦੀ ਅਚਾਨਕ ਵਿਗੜੀ ਤਬੀਅਤ, ਇਲਾਜ ਲਈ ਆਗਰਾ ਤੋਂ ਦੇਹਰਾਦੂਨ ਕੀਤਾ ਰੈਫਰ
ਦੱਸ ਦੇਈਏ ਕਿ ‘ਰੌਕੀ’ ਤੋਂ ਇਲਾਵਾ ਉਹ ‘ਸਟਾਰ ਵਾਰਸ’ ਸਪਿਨ ਆਫ ਸੀਰੀਜ ‘ਦਿ ਮਾਂਡਲੋਰੀਅਨ’ ਅਤੇ 1987 ਦੀ ਸਾਇੰਸ ਫਿਕਸ਼ਨ ਹਾਰਰ ਫਿਲਮ ‘ਪ੍ਰੀਡੇਟਰ’ ਵਿਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਵੇਦਰਸ ਨੂੰ ‘ਰੌਕੀ’ ਫਿਲਮ ਤੋਂ ਖੂਬ ਲੋਕਪ੍ਰਿਯਤਾ ਹਾਸਲ ਹੋਈ। ਇਸ ਤੋਂ ਇਲਾਵਾ ਉਹ ਸਾਲ 1988 ਵਿਚ ਆਈ ਫਿਲਮ ਐਕਸ਼ਨ ਜੈਕਸਨ ਵਿਚ ਲੀਡ ਰੋਲ ਵਿਚ ਨਜ਼ਰ ਆਏ। ‘ਹੈਪੀ ਗਿਲਮੋਰ’ ਵਿਚ ਇਕ ਹੱਥ ਵਾਲੇ ਗੋਲਫ ਕੋਚ ਵਜੋਂ ਐਡਮ ਸੈਂਡਲਰ ਦੇ ਉਲਟ ਭੂਮਿਕਾ ਨਿਭਾਈ। ਉਨ੍ਹਾਂ ਨੇ 1996 ਵਿਚ 2004 ਤੇ 2013 ਤੱਕ ਚਾਰ ਐਪੀਸੋਡ ਵਿਚ ਟੈਲੀਵਿਜ਼ਨ ਸੀਰੀਜ ‘ਅਰੈਸਟੇਡ ਡਿਵੈਲਪਮੈਂਟ’ ਵਿਚ ਖੁਦ ਦੀ ਪੈਰੋਡੀ ਕੀਤੀ।
ਵੀਡੀਓ ਲਈ ਕਲਿੱਕ ਕਰੋ –