Rohit Shetty Singham3 movie: ਰੋਹਿਤ ਸ਼ੈੱਟੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵਧੀਆ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਰੋਹਿਤ ਸ਼ੈੱਟੀ ਨੇ ‘ਸਿੰਬਾ’ ਅਤੇ ‘ਸੂਰਿਆਵੰਸ਼ੀ’ ਵਰਗੀਆਂ ਕਈ ਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਰੋਹਿਤ ਸ਼ੈੱਟੀ ਬਲਾਕਬਸਟਰ ਫਰੈਂਚਾਇਜ਼ੀ ‘ਸਿੰਘਮ’ ਦੇ ਨਿਰਦੇਸ਼ਨ ਲਈ ਵੀ ਜਾਣੇ ਜਾਂਦੇ ਹਨ।

ਇਨ੍ਹਾਂ ਦੋਵੇਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਅਜਿਹੇ ‘ਚ ਹੁਣ ਦਰਸ਼ਕ ‘ਸਿੰਘਮ 3’ ਨੂੰ ਸਿਨੇਮਾਘਰਾਂ ‘ਚ ਦੇਖਣ ਲਈ ਬੇਤਾਬ ਹਨ । ਦੂਜੇ ਪਾਸੇ ਰੋਹਿਤ ਸ਼ੈੱਟੀ ਨੇ ਵੀ ‘ਸਿੰਘਮ 3’ ਨੂੰ ਹਰੀ ਝੰਡੀ ਦੇ ਦਿੱਤੀ ਹੈ। ਫਿਲਮ ਜਲਦੀ ਹੀ ਫਲੋਰ ‘ਤੇ ਜਾਣ ਲਈ ਤਿਆਰ ਹੈ। ‘ਸਿੰਘਮ 3’ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਪੁਸ਼ਟੀ ਕਰਦੇ ਹੋਏ ਫਿਲਮ ਦੀ ਸ਼ੂਟਿੰਗ ਅਤੇ ਸ਼ੈਡਿਊਲ ਬਾਰੇ ਜਾਣਕਾਰੀ ਦਿੱਤੀ ਸੀ। ਰੋਹਿਤ ਸ਼ੈਟੀ ਨੇ ਖੁਲਾਸਾ ਕੀਤਾ ਕਿ ‘ਸਿੰਘਮ 3’ ‘ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਦੀ ਟੀਮ ਪਹਿਲਾਂ ਹੀ ਵੇਰਵੇ ‘ਤੇ ਕੰਮ ਕਰ ਰਹੀ ਹੈ। ਰੋਹਿਤ ਸ਼ੈੱਟੀ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਇਹ ਇੱਕ ‘ਵੱਡਾ’ ਮਨੋਰੰਜਨ ਹੋਵੇਗਾ ਅਤੇ ਅਪ੍ਰੈਲ 2023 ਵਿੱਚ ਫਲੋਰ ‘ਤੇ ਜਾਵੇਗਾ। ਫਿਲਮ ‘ਚ ਅਜੈ ਦੇਵਗਨ ਇਕ ਵਾਰ ਫਿਰ ਤੋਂ ਆਪਣੇ ਐਕਸ਼ਨ ਸੀਨਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।

ਫਿਲਹਾਲ ਰੋਹਿਤ ਸ਼ੈੱਟੀ ਰਣਵੀਰ ਸਿੰਘ ਸਟਾਰਰ ਫਿਲਮ ‘ਸਰਕਸ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ, ਜੋ ‘ਕਾਮੇਡੀ ਆਫ ਐਰਰਸ’ ਦੀ ਕਹਾਣੀ ਬਿਆਨ ਕਰਦੀ ਹੈ। ਇਸ ਵਿੱਚ ਪੂਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੀਆਂ। ਇਹ ਫਿਲਮ ਇਸ ਸਾਲ ਦਸੰਬਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਤੋਂ ਇਲਾਵਾ ਰੋਹਿਤ ਸ਼ੈੱਟੀ ਨੇ ਆਉਣ ਵਾਲੀ ਵੈੱਬ ਸੀਰੀਜ਼ ‘ਇੰਡੀਅਨ ਪੁਲਸ ਫੋਰਸ’ ਦਾ ਵੀ ਐਲਾਨ ਕੀਤਾ ਹੈ। ਇਸ ਸੀਰੀਜ਼ ‘ਚ ਸਿਧਾਰਥ ਮਲਹੋਤਰਾ, ਵਿਵੇਕ ਓਬਰਾਏ ਅਤੇ ਸ਼ਿਲਪਾ ਸ਼ੈੱਟੀ ਵਰਗੇ ਕਈ ਕਲਾਕਾਰ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਸੀਰੀਜ਼ ਤੋਂ ਤਿੰਨੋਂ ਸਿਤਾਰਿਆਂ ਦਾ ਲੁੱਕ ਵੀ ਸਾਹਮਣੇ ਆਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਵੀ ਕੀਤਾ ਹੈ।






















