RRR box office collection: ਐੱਸ.ਐੱਸ ਰਾਜਾਮੌਲੀ ਜਦੋਂ ਵੀ ਕੋਈ ਫਿਲਮ ਬਣਾਉਂਦੇ ਹਨ, ਤਾਂ ਇਹ ਪੂਰੀ ਤਰ੍ਹਾਂ ਹਿੱਟ ਹੋਣ ਦੀ ਗਾਰੰਟੀ ਹੁੰਦੀ ਹੈ। ਹਰ ਕੋਈ ‘RRR’ ਬਾਰੇ ਵੀ ਸੋਚ ਰਿਹਾ ਸੀ। ਪਰ ਕਿਸੇ ਨੂੰ ਕਿੱਥੇ ਪਤਾ ਸੀ ਕਿ ਰਾਜਾਮੌਲੀ ਦੁਆਰਾ ਨਿਰਦੇਸ਼ਿਤ ਫਿਲਮ ਹਿੱਟ ਨਹੀਂ, ਸਗੋਂ ਸੁਪਰ-ਡੁਪਰ ਹਿੱਟ ਹੋਣ ਵਾਲੀ ਹੈ।
ਜੂਨੀਅਰ NTR ਅਤੇ ਰਾਮ ਚਰਨ ਸਟਾਰਰ ਫਿਲਮ ਬਾਕਸ ਆਫਿਸ ‘ਤੇ ਉਮੀਦ ਨਾਲੋਂ ਦੁੱਗਣੀ ਕਮਾਈ ਕਰ ਰਹੀ ਹੈ। ਤੇਲਗੂ ਸੁਤੰਤਰਤਾ ਸੈਨਾਨੀਆਂ ਅਲੂਰੀ ਸੀਤਾਰਾਮ ਰਾਜੂ ਅਤੇ ਕੋਮਾਰਾਮ ਭੀਮ ਦੇ ਜੀਵਨ ਤੋਂ ਪ੍ਰੇਰਿਤ, ‘RRR’ ਨੂੰ ਫਿਲਮ ਪ੍ਰੇਮੀਆਂ ਦਾ ਅਥਾਹ ਪਿਆਰ ਮਿਲ ਰਿਹਾ ਹੈ। ਫਿਲਮ ਨੇ 7ਵੇਂ ਦਿਨ ਦੁਨੀਆ ਭਰ ‘ਚ 50 ਕਰੋੜ ਦੀ ਕਮਾਈ ਕੀਤੀ। ਇਸ ਦਾ ਮਤਲਬ ਹੈ ਕਿ ਰਾਮ ਚਰਨ ਅਤੇ ਜੂਨੀਅਰ. NTR ਦੀ ਫਿਲਮ ਨੇ ਇਕ ਹਫਤੇ ‘ਚ 700 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਵਪਾਰ ਵਿਸ਼ਲੇਸ਼ਕ ਮਨੋਬਾਲਾ ਵਿਜੇਬਾਲਨ ਦੀ ਰਿਪੋਰਟ ਦੇ ਅਨੁਸਾਰ, ‘RRR’ ਨੇ ਹੁਣ ਤੱਕ ਦੁਨੀਆ ਭਰ ਵਿੱਚ 700 ਕਰੋੜ ਤੋਂ ਵੱਧ ਇਕੱਠੇ ਕੀਤੇ ਹਨ।
ਫਿਲਮ ਨੇ ਪਹਿਲੇ ਦਿਨ 257.15 ਕਰੋੜ ਦੀ ਕਮਾਈ ਕੀਤੀ ਸੀ। ਫਿਲਮ ਨੇ ਦੂਜੇ ਦਿਨ 114.38 ਕਰੋੜ ਦੀ ਕਮਾਈ ਕੀਤੀ। ਫਿਲਮ ਦਾ ਤੀਜੇ ਅਤੇ ਚੌਥੇ ਦਿਨ ਦਾ ਕੁਲੈਕਸ਼ਨ 118.63 ਕਰੋੜ, 72.80 ਕਰੋੜ ਰਿਹਾ। ਇਸ ਤੋਂ ਬਾਅਦ ਫਿਲਮ ਨੇ 5ਵੇਂ ਦਿਨ 58.46 ਕਰੋੜ ਅਤੇ 6ਵੇਂ ਦਿਨ 50.74 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਇਕ ਹਫਤੇ ‘ਚ ਫਿਲਮ ਨੇ ਆਪਣੇ ਬਜਟ ਤੋਂ ਜ਼ਿਆਦਾ ਕਮਾਈ ਕਰ ਲਈ ਹੈ। ਜਿਸ ਤਰ੍ਹਾਂ ਫਿਲਮ ਨੂੰ ਦੁਨੀਆ ਭਰ ‘ਚ ਪਿਆਰ ਮਿਲ ਰਿਹਾ ਹੈ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ‘RRR’ ਦਾ ਕਲੈਕਸ਼ਨ ਨਵਾਂ ਇਤਿਹਾਸ ਰਚਦਾ ਨਜ਼ਰ ਆਵੇਗਾ। ‘RRR’ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਚਰਚਾ ‘ਚ ਸੀ ਅਤੇ ਰਿਲੀਜ਼ ਤੋਂ ਬਾਅਦ ਉਹ ਜੋ ਕਮਾਲ ਕਰ ਰਹੀ ਹੈ। ਇਸ ਦਾ ਸਬੂਤ ਤੁਹਾਡੇ ਸਾਹਮਣੇ ਹੈ। ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਹੈ ਜਦੋਂ ਫਿਲਮ ਦੇਖਣ ਲਈ ਸਿਨੇਮਾਘਰਾਂ ‘ਚ ਇੰਨੀ ਭੀੜ ਇਕੱਠੀ ਹੁੰਦੀ ਹੈ।