rubina dilaik back injured: ਬਿੱਗ ਬੌਸ ਸੀਜ਼ਨ 15 ਦੀ ਜੇਤੂ ਰਹੀ ਟੀਵੀ ਅਦਾਕਾਰਾ ਰੁਬੀਨਾ ਦਿਲਾਇਕ ਜ਼ਖ਼ਮੀ ਹੋ ਗਈ ਹੈ। ਰੁਬੀਨਾ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਰੁਬੀਨਾ ਦਿਲਾਇਕ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਪਿਛਲੇ ਪਾਸੇ ਤੋਂ ਕਲਿੱਕ ਕੀਤੀ ਗਈ ਹੈ। ਤਸਵੀਰ ‘ਚ ਰੁਬੀਨਾ ਦੀ ਪਿੱਠ ‘ਤੇ ਪੱਟੀ ਨਜ਼ਰ ਆ ਰਹੀ ਹੈ ਅਤੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਰੁਬੀਨਾ ਦਿਲਾਇਕ ਨੇ ਲਿਖਿਆ- ਸਭ ਕੁਝ ਪਲਾਨਿੰਗ ਮੁਤਾਬਕ ਨਹੀਂ ਹੁੰਦਾ। ਕੈਪਸ਼ਨ ਪੜ੍ਹ ਕੇ ਲੱਗਦਾ ਹੈ ਕਿ ਰੁਬੀਨਾ ਨੂੰ ਇਹ ਸੱਟ ਕਿਸੇ ਸੀਨ ਦੀ ਸ਼ੂਟਿੰਗ ਦੌਰਾਨ ਲੱਗੀ ਹੈ।
ਹਾਲਾਂਕਿ ਉਸ ਨੇ ਇਸ ਸੱਟ ਬਾਰੇ ਖੁੱਲ੍ਹ ਕੇ ਕੁਝ ਨਹੀਂ ਦੱਸਿਆ ਹੈ। ਦੂਜੇ ਪਾਸੇ ਰੁਬੀਨਾ ਦਿਲਾਇਕ ਦੀ ਇਸ ਸੱਟ ਨੂੰ ਦੇਖ ਕੇ ਉਸ ਦੇ ਕੋ-ਸਟਾਰ ਅਤੇ ਕਰੋੜਾਂ ਪ੍ਰਸ਼ੰਸਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ। ਸ਼ਾਰਦੁਲ ਪੰਡਿਤ ਨੇ ਕਮੈਂਟ ਸੈਕਸ਼ਨ ‘ਚ ਲਿਖਿਆ- ਕੀ ਹੋਇਆ ਰੁਬੀਨਾ? ਸੈਲੇਬਸ ਤੋਂ ਇਲਾਵਾ ਪ੍ਰਸ਼ੰਸਕ ਵੀ ਰੁਬੀਨਾ ਦੀ ਸੱਟ ਨੂੰ ਲੈ ਕੇ ਫਿਕਰਮੰਦ ਨਜ਼ਰ ਆਏ।
ਰੂਬੀਨਾ ਦਿਲਾਇਕ ਦੇ ਇੱਕ ਪ੍ਰਸ਼ੰਸਕ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ, ‘ਰੂਬੀ ਕੀ ਹੋਇਆ? ਕੀ ਸਭ ਕੁਝ ਠੀਕ ਹੈ?’ ਕਈ ਲੋਕਾਂ ਨੇ ਰੁਬੀਨਾ ਦਿਲਾਇਕ ਨੂੰ ਸੱਟ ਦਾ ਕਾਰਨ ਪੁੱਛਿਆ ਹੈ ਅਤੇ ਉਸ ਨੂੰ ਆਪਣਾ ਖਿਆਲ ਰੱਖਣ ਲਈ ਕਿਹਾ ਹੈ। ਕੰਮ ਦੇ ਮੋਰਚੇ ‘ਤੇ, ਬਿੱਗ ਬੌਸ ਸੀਜ਼ਨ 15 ਦੀ ਟਰਾਫੀ ਜਿੱਤਣ ਤੋਂ ਬਾਅਦ ਤੋਂ ਰੁਬੀਨਾ ਕੋਲ ਪ੍ਰੋਜੈਕਟਾਂ ਦੀ ਕੋਈ ਕਮੀ ਨਹੀਂ ਹੈ।