Sai pallavi kashmir genocide: ਸਾਊਥ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਾਈ ਪੱਲਵੀ ਆਪਣੇ ਬੇਬਾਕ ਅਤੇ ਬੋਲਡ ਰਵੱਈਏ ਲਈ ਜਾਣੀ ਜਾਂਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਆਉਣ ਵਾਲੀ ਫਿਲਮ ‘ਵਿਰਾਤਾ ਪਰਵਮ’ ਨੂੰ ਲੈ ਕੇ ਚਰਚਾ ‘ਚ ਹੈ। ਸਾਈ ਆਪਣੀ ਫਿਲਮ ਦਾ ਜ਼ੋਰਦਾਰ ਪ੍ਰਚਾਰ ਕਰ ਰਹੀ ਹੈ।
ਹਾਲ ਹੀ ‘ਚ ਫਿਲਮ ਦੇ ਪ੍ਰਮੋਸ਼ਨਲ ਈਵੈਂਟ ਦੌਰਾਨ ਇਕ ਇੰਟਰਵਿਊ ‘ਚ ਸਾਈ ਪੱਲਵੀ ਨੇ ਕਸ਼ਮੀਰੀ ਪੰਡਤਾਂ ਬਾਰੇ ਕੁਝ ਅਜਿਹਾ ਕਿਹਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸਾਈ ਪੱਲਵੀ ਨੇ ਆਪਣੇ ਤਾਜ਼ਾ ਇੰਟਰਵਿਊ ‘ਚ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਚ ਕਸ਼ਮੀਰੀ ਪੰਡਿਤਾਂ ‘ਤੇ ਹੋਏ ਅੱਤਿਆਚਾਰ ਅਤੇ ਹੱਤਿਆ ਦੇ ਦ੍ਰਿਸ਼ ਦੀ ਤੁਲਨਾ ਮੌਬ ਲਿੰਚਿੰਗ ਨਾਲ ਕੀਤੀ ਹੈ। ਸਾਈ ਪੱਲਵੀ ਦੇ ਇਸ ਵਿਵਾਦਤ ਬਿਆਨ ਨੇ ਸੋਸ਼ਲ ਮੀਡੀਆ ‘ਤੇ ਬਹਿਸ ਛੇੜ ਦਿੱਤੀ ਹੈ। ਸਾਈ ਪੱਲਵੀ ਦੇ ਇਸ ਬਿਆਨ ‘ਤੇ ਕੁਝ ਲੋਕ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਜਦਕਿ ਕੁਝ ਲੋਕ ਉਸ ‘ਤੇ ਭੜਾਸ ਕੱਢ ਰਹੇ ਹਨ। ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਸਾਈ ਪੱਲਵੀ ਨੇ ਕਿਹਾ- ਮੈਂ ਇੱਕ ਨਿਰਪੱਖ ਮਾਹੌਲ ਵਿੱਚ ਵੱਡੀ ਹੋਈ ਹਾਂ। ਮੈਂ ਖੱਬੇ ਅਤੇ ਸੱਜੇ ਵਿੰਗ ਬਾਰੇ ਬਹੁਤ ਕੁਝ ਸੁਣਿਆ ਹੈ। ਪਰ ਮੈਂ ਇਹ ਨਹੀਂ ਕਹਿ ਸਕਦੀ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ।
My respects @Sai_Pallavi92. Violence is violence. Whoever commits in any form, whichever political affiliations it may be.
— இளம்பிறை (@yogiyan123) June 14, 2022
We need such a good socially responsible actress.#SaiPallavi https://t.co/qDNRpWTIk6
ਸਾਈ ਨੇ ਅੱਗੇ ਕਿਹਾ – ਕਸ਼ਮੀਰ ਫਾਈਲਜ਼ ਫਿਲਮ ਦਿਖਾਉਂਦੀ ਹੈ ਕਿ ਕਿਵੇਂ ਕਸ਼ਮੀਰੀ ਪੰਡਤਾਂ ਦੀ ਹੱਤਿਆ ਕੀਤੀ ਗਈ ਸੀ। ਇਸ ਦੇ ਨਾਲ ਹੀ ਕੁਝ ਸਮਾਂ ਪਹਿਲਾਂ ਗਾਂ ਨੂੰ ਲੈ ਕੇ ਜਾ ਰਹੇ ਇੱਕ ਮੁਸਲਿਮ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ। ਇਹ ਵੀ ਧਰਮ ਦੇ ਨਾਂ ‘ਤੇ ਹਿੰਸਾ ਹੈ। ਹੁਣ ਇਨ੍ਹਾਂ ਦੋਹਾਂ ਘਟਨਾਵਾਂ ਵਿਚ ਕੀ ਫਰਕ ਹੈ? ਸਾਈ ਪੱਲਵੀ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਹਮੇਸ਼ਾ ਉਸ ਨੂੰ ਚੰਗਾ ਇਨਸਾਨ ਬਣਨਾ ਸਿਖਾਇਆ ਹੈ। ਅਦਾਕਾਰਾ ਨੇ ਕਿਹਾ- ਤੁਹਾਨੂੰ ਪੀੜਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਜੇ ਤੁਸੀਂ ਇੱਕ ਚੰਗੇ ਵਿਅਕਤੀ ਹੋ। ਸਾਈ ਨੇ ਇਹ ਵੀ ਕਿਹਾ- ਮੈਂ ਨਿਰਪੱਖ ਰਹਿੰਦੀ ਹਾਂ ਅਤੇ ਪੀੜਤਾਂ ਲਈ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰਾ ਮੰਨਣਾ ਹੈ ਕਿ ਲੜਾਈ ਸਿਰਫ ਦੋ ਸਮਾਨ ਲੋਕਾਂ ਵਿਚਕਾਰ ਹੋ ਸਕਦੀ ਹੈ, ਦੋ ਵੱਖ-ਵੱਖ ਲੋਕਾਂ ਵਿਚਕਾਰ ਨਹੀਂ। ਅਦਾਕਾਰਾ ਦੇ ਇਸ ਬਿਆਨ ਨੇ ਲੋਕ ਦੋ ਧੜਿਆਂ ਵਿੱਚ ਵੰਡ ਦਿੱਤੇ ਹਨ।