ਸੈਫ ਅਲੀ ਖਾਨ ਨੂੰ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਜਿਥੇ ਉਨ੍ਹਾਂ ਦੇ ਗੋਡੇ ਦੀ ਸਰਜਰੀ ਹੋ ਰਹੀ ਹੈ। ਪਤਨੀ ਕਰੀਨ ਕਪੂਰ ਵੀ ਉਥੇ ਮੌਜੂਦ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਗੋਡੇ ਤੇ ਮੋਢੇ ਵਿਚ ਫਰੈਕਚਰ ਆਇਆ ਹੈ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਸੱਟ ਦੀ ਅਸਲੀ ਵਜ੍ਹਾ ਹੁਣ ਤੱਕ ਸਾਹਮਣੇ ਨਹੀਂ ਆਈ ਹੈ।
ਸੂਤਰਾਂ ਮੁਤਾਬਕ ਲੰਬੇ ਸਮੇਂ ਤੋਂ ਇਹ ਸਰਜਰੀ ਪੈਂਡਿੰਗ ਸੀ ਜਿਸ ਨੂੰ ਅੱਜ ਕਰਾਇਆ ਗਿਆ ਹੈ। ਸਰਜਰੀ ਜ਼ਿਆਦਾ ਸੀਰੀਅਸ ਨਹੀਂ ਹੈ। ਸੈਫ ਵੀ ਹੁਣ ਠੀਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਸਰਜਰੀ ਦੇ ਬਾਅਦ ਸੈਫ ਨੇ ਕਿਹਾ ਕਿ ਸਰਜਰੀ ਚੰਗੀ ਤਰ੍ਹਾਂ ਹੋ ਗਈ ਹੈ ਤੇ ਹੁਣ ਮੈਂ ਠੀਕ ਤੇ ਖੁਸ਼ ਹਾਂ।
ਇਹ ਵੀ ਪੜ੍ਹੋ : ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਦੇਸ਼ ‘ਚ ਦੀਪਉਤਸਵ ਦੀ ਧੂਮ, ਅਯੁੱਧਿਆ ਤੋਂ ਲੈ ਕੇ ਦਿੱਲੀ ਹੋਈ ਜਗਮਗ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਫ ਅਲੀ ਖਾਨ ਨੂੰ ਸੱਟ ਲੱਗੀ ਹੋਵੇ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸ਼ੂਟਿੰਗ ਸੈੱਟ ‘ਤੇ ਜ਼ਖਮੀ ਹੋ ਚੁੱਕੇ ਹਨ। ਸਾਲ 2016 ਵਿਚ ਫਿਲਮ ਰੰਗੂਨ ਦੀ ਸ਼ੂਟਿੰਗ ਦੌਰਾਨ ਵੀ ਸੈਫ ਦੇ ਅੰਗੂਠੇ ‘ਤੇ ਸੱਟ ਲੱਗੀ ਸੀ। ਇਸਦੇ ਬਾਅਦ ਉਨ੍ਹਾਂ ਦੀ ਸਰਜਰੀ ਹੋਈ ਸੀ, ਹਾਲਾਂਕਿ ਉਹ ਸਰਜਰੀ ਵੀ ਜ਼ਿਆਦਾ ਸੀਰੀਅਸ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”