Salman Khan 57th Birthday: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅੱਜ 57 ਸਾਲ ਦੇ ਹੋ ਗਏ ਹਨ। ਸਲਮਾਨ ਖਾਨ ਨੇ ਦੇਰ ਰਾਤ ਆਪਣਾ 57ਵਾਂ ਜਨਮਦਿਨ ਮਨਾਇਆ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਖਾਨ ਪਰਿਵਾਰ ਨੇ ਅਰਪਿਤਾ ਖਾਨ ਸ਼ਰਮਾ ਦੇ ਘਰ ‘ਤੇ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਇਸ ਦੌਰਾਨ ਸਲਮਾਨ ਖਾਨ ਨੇ ਕੇਕ ਵੀ ਕੱਟਿਆ। ਸਲਮਾਨ ਖਾਨ ਦੇ ਜਨਮਦਿਨ ਦੀ ਪਾਰਟੀ ‘ਚ ਉਨ੍ਹਾਂ ਦੇ ਪਰਿਵਾਰ ਅਤੇ ਇੰਡਸਟਰੀ ਦੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਦਰਅਸਲ, ਸਲਮਾਨ ਖਾਨ ਆਪਣੇ 57ਵੇਂ ਜਨਮਦਿਨ ਦੇ ਮੌਕੇ ‘ਤੇ ਬਲੈਕ ਜੀਨਸ ਅਤੇ ਬਲੈਕ ਟੀ-ਸ਼ਰਟ ਵਿੱਚ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਆਏ ਸਾਰਿਆਂ ਦਾ ਧੰਨਵਾਦ ਕੀਤਾ। ਸਲਮਾਨ ਖਾਨ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਕਈ ਬਾਲੀਵੁੱਡ ਸਿਤਾਰੇ ਪਾਰਟੀ ‘ਚ ਪਹੁੰਚੇ। ਇਸ ਤੋਂ ਇਲਾਵਾ ਇਸ ਪਾਰਟੀ ‘ਚ ਸਲਮਾਨ ਖਾਨ ਦਾ ਪਰਿਵਾਰ ਵੀ ਨਜ਼ਰ ਆਇਆ। ਸਲਮਾਨ ਦੀ ਭੈਣ ਅਰਪਿਤਾ ਖਾਨ ਆਪਣੇ ਪਤੀ ਆਯੂਸ਼ ਸ਼ਰਮਾ ਨਾਲ ਜਨਮਦਿਨ ਪਾਰਟੀ ‘ਚ ਪਹੁੰਚੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਸ ਦੇਈਏ ਕਿ ਅਰਪਿਤਾ ਖਾਨ ਸ਼ਰਮਾ ਅਤੇ ਆਯੂਸ਼ ਸ਼ਰਮਾ ਦੀ ਬੇਟੀ ਅਯਾਤ ਸ਼ਰਮਾ ਨੇ ਵੀ ਆਪਣਾ ਜਨਮਦਿਨ ਆਪਣੇ ਮਾਮਾ ਸਲਮਾਨ ਖਾਨ ਨਾਲ ਮਨਾਇਆ। ਸਲਮਾਨ ਖਾਨ ਅਤੇ ਉਨ੍ਹਾਂ ਦੀ ਭਤੀਜੀ ਦਾ ਜਨਮਦਿਨ ਇੱਕੋ ਦਿਨ ਹੈ। ਆਯੁਸ਼ ਅਤੇ ਅਰਪਿਤਾ ਦੀ ਬੇਟੀ ਤਿੰਨ ਸਾਲ ਦੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੇ ਹਾਲ ਹੀ ‘ਚ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੀ ਸ਼ੂਟਿੰਗ ਖਤਮ ਕੀਤੀ ਹੈ। ਇਹ ਫਿਲਮ 2023 ਦੀ ਈਦ ‘ਤੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ, ਅਦਾਕਾਰ ਸਲਮਾਨ ਖਾਨ ਨੇ ਵੀ ਆਪਣੀ ਅਗਲੀ ਐਕਸ਼ਨ ਥ੍ਰਿਲਰ ਫਿਲਮ ‘ਟਾਈਗਰ 3’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ ਜੋ ਪਹਿਲਾਂ 23 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਆਉਣਾ ਸੀ ਪਰ ਹੁਣ ਇਹ ਦੀਵਾਲੀ 2023 ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।