Salman Khan Bigg Boss: ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਦੇ ਪ੍ਰਸ਼ੰਸਕ ਪੂਰੇ ਸਾਲ ਦਾ ਇੰਤਜ਼ਾਰ ਕਰਦੇ ਹਨ। ਪਰ ਕੋਰੋਨਾ ਦੌਰਾਨ, ਜਿਵੇਂ ਕਿ ਸਭ ਕੁਝ ਬਦਲ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਬਿੱਗ ਬੌਸ ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਵੇਗਾ। ਮਨੋਰੰਜਨ ਉਦਯੋਗ ਦਾ ਸਾਰਾ ਕਾਰਜਕ੍ਰਮ ਕੋਰੋਨਾ ਵਾਇਰਸ ਕਾਰਨ ਹਿਲ ਗਿਆ ਹੈ। ਫਿਲਮਾਂ ਦੀ ਰਿਲੀਜ਼ ਡੇਟ ਤੋਂ ਹੀ ਸ਼ੋਅ ਅੱਗੇ ਵਧਿਆ ਹੈ। ਹੁਣ ਖ਼ਬਰ ਇਹ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ‘ਬਿੱਗ ਬੌਸ 14’ ਇਸ ਸਾਲ ਦੇਰੀ ਨਾਲ ਹੋ ਸਕਦਾ ਹੈ।
ਦੱਸਣਯੋਗ ਹੈ ਇਸ ਲਈ ਬਾਲੀਵੁੱਡ ਲਾਈਫ ਦੀ ਰਿਪੋਰਟ ਦੇ ਅਨੁਸਾਰ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਸਲਮਾਨ ਖਾਨ ਦੇ ਸ਼ੋਅ ਬਿਗ ਬੌਸ ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਵੇਗਾ। ਖਬਰਾਂ ਅਨੁਸਾਰ, ਬਿੱਗ ਬੌਸ 14 ਅਕਤੂਬਰ ਦੇ ਅਖੀਰ ਵਿੱਚ ਸ਼ੁਰੂ ਹੋ ਸਕਦਾ ਹੈ। ਸਾਰੇ 16 ਮੁਕਾਬਲੇਬਾਜ਼ਾਂ ਦਾ ਸ਼ੋਅ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਕੋਰੋਨਾ ਟੈਸਟ ਹੋਵੇਗਾ। ਘਰ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਘਰ ‘ਚ ਰੱਖੀਆਂ ਸਾਰੀਆਂ ਚੀਜ਼ਾਂ ਨੂੰ ਵੀ ਸੈਨੀਟਾਈਸ ਕੀਤਾ ਜਾਵੇਗਾ। ਪੂਰੀ ਸ਼ੈਫਟੀ ਦੀ ਵਰਤੋਂ ਸ਼ੂਟਿੰਗ ਦੇ ਸਮੇਂ ਕੀਤੀ ਜਾਵੇਗੀ। 16 ਪ੍ਰਤੀਯੋਗੀਆਂ ਵਿਚੋਂ 13 ਸੈਲੇਬ੍ਰਿਟੀ ਹੋਣਗੇ ਅਤੇ 3 ਆਮ ਹੋਣਗੇ। ਮੇਕਰਜ਼ ਨੇ ਸਿਰਫ 30 ਲੋਕਾਂ ਨੂੰ ਸ਼ਾਰਟਲਿਸਟ ਕੀਤਾ ਹੈ। ਜਿਸ ਵਿਚੋਂ ਸਿਰਫ 16 ਲੋਕ ਬਿਗ ਬੌਸ ਦੇ ਘਰ ਜਾਣਗੇ।
ਬਿੱਗ ਬੌਸ ਵਿੱਚ ਇਸ ਸਾਲ ਦਾ ਥੀਮ ਵੀ ਅਲੱਗ ਹੋਵੇਗਾ। ਰਿਪੋਰਟਾਂ ਦਾ ਕਹੀਨਾ ਹੈ ਕਿ ਬਿੱਗ ਬੌਸ 14 ਜੰਗਲ ਥੀਮ ‘ਤੇ ਅਧਾਰਤ ਹੋਵੇਗਾ। ਹੁਣ ਤੱਕ ਦੀਆਂ ਖਬਰਾਂ ਵਿਚ, ਸੈਲੀਬ੍ਰੇਟ ਦੇ ਨਾਮ ਸੀਜ਼ਨ 14 ਲਈ ਸਾਹਮਣੇ ਆਏ ਹਨ। ਉਨ੍ਹਾਂ ਵਿੱਚ ਅਲੀਸ਼ਾ ਪੰਵਾਰ, ਆਂਚਲ ਖੁਰਾਣਾ, ਅਕਾਂਕਸ਼ਾ ਪੁਰੀ, ਜੈਸਮੀਨ ਭਸੀਨ, ਮਾਨਸੀ ਸ਼੍ਰੀਵਾਸਤਵ, ਸਾਹਿਲ ਖਾਨ, ਸ਼ਾਂਤੀਪ੍ਰਿਯਾ ਸ਼ਾਮਲ ਹਨ। ਹਾਲਾਂਕਿ, ਇਨ੍ਹਾਂ ਸਾਰੀਆਂ ਗੱਲਾਂ ‘ਤੇ ਅਸਲੀਅਤ ਬਿਆਨ ਸਾਹਮਣੇ ਨਹੀਂ ਆਇਆ ਹੈ। ਇਹ ਵੇਖਣਾ ਹੋਵੇਗਾ ਕਿ ਕੋਰੋਨਾ ਕਾਰਨ ਦਰਸ਼ਕਾਂ ਨੂੰ ਬਿੱਗ ਬੌਸ ਵਿਚ ਕੀ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ।