ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅੱਜ ਆਪਣਾ 58ਵਾਂ ਜਨਮਦਿਨ ਹੈ। ਸਲਮਾਨ ਖਾਨ ਨੇ ਬੀਤੀ ਰਾਤ ਆਪਣਾ ਜਨਮਦਿਨ ਮੁੰਬਈ ਵਿੱਚ ਆਪਣੀ ਭੈਣ ਅਰਪਿਤਾ ਖਾਨ ਸ਼ਰਮਾ ਦੇ ਘਰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਮਨਾਇਆ। ਖਾਸ ਗੱਲ ਇਹ ਹੈ ਕਿ ਅੱਜ ਸਲਮਾਨ ਦੀ ਭਤੀਜੀ ਅਯਾਤ ਦਾ ਵੀ ਜਨਮਦਿਨ ਹੈ, ਜੋ ਅਰਪਿਤਾ ਖਾਨ ਸ਼ਰਮਾ ਅਤੇ ਆਯੂਸ਼ ਸ਼ਰਮਾ ਦੀ ਬੇਟੀ ਹੈ।

Salman Khan celebrated his 58th
ਸਲਮਾਨ ਅਤੇ ਉਨ੍ਹਾਂ ਦੀ ਭੈਣ ਅਰਪਿਤਾ ਦੀ ਬੇਟੀ ਆਇਤ ਦਾ ਜਨਮਦਿਨ ਇੱਕੋ ਦਿਨ ਹੈ। ਅਜਿਹੇ ‘ਚ ਚਾਚਾ-ਭਤੀਜੀ ਨੇ ਮਿਲ ਕੇ ਜਨਮਦਿਨ ਦਾ ਕੇਕ ਕੱਟਿਆ। ਇਸ ਮੌਕੇ ਸਲਮਾਨ ਖਾਨ ਨੇ ਆਪਣੇ ਪਰਿਵਾਰ ਅਤੇ ਇੰਡਸਟਰੀ ਦੇ ਕਈ ਸਿਤਾਰਿਆਂ ਦੀ ਮੌਜੂਦਗੀ ‘ਚ ਦੇਰ ਰਾਤ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਪਾਰਟੀ ‘ਚ ਸਿਤਾਰਿਆਂ ਨਾਲ ਸਲਮਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Salman Khan celebrated his 58th
ਇਸ ਪਾਰਟੀ ਵਿੱਚ ਯੂਲੀਆ ਵੰਤੂਰ, ਅਰਬਾਜ਼ ਖਾਨ, ਅਰਬਾਜ਼ ਖਾਨ ਦੇ ਬੇਟੇ ਅਰਹਾਨ ਖਾਨ, ਸੋਹੇਲ ਖਾਨ, ਹੇਲਨ, ਅਲਵੀਰਾ ਖਾਨ ਅਗਨੀਹੋਤਰੀ, ਆਯੂਸ਼ ਸ਼ਰਮਾ, ਅਰਪਿਤਾ ਖਾਨ ਸ਼ਰਮਾ, ਬੌਬੀ ਦਿਓਲ ਅਤੇ ਹੋਰਾਂ ਨੇ ਪਾਰਟੀ ਵਿੱਚ ਸ਼ਿਰਕਤ ਕੀਤੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਰਹੀ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਈਜਾਨ ਯਾਨੀ ਸਲਮਾਨ ਖਾਨ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਨਵੀਂ ਦਿੱਲੀ ਲਈ ‘ਵੰਦੇ ਭਾਰਤ ਐਕਸਪ੍ਰੈੱਸ’ ‘ਚ ਕਰੋ ਸਫ਼ਰ, ਸਿਰਫ 4 ਘੰਟੇ ‘ਚ ਪੂਰੀ ਹੋਵੇਗੀ ਯਾਤਰਾ
ਦਰਅਸਲ, ਕਈ ਸ਼ਹਿਰਾਂ ਤੋਂ ਪ੍ਰਸ਼ੰਸਕ ਮੰਗਲਵਾਰ ਰਾਤ ਤੋਂ ਉਨ੍ਹਾਂ ਦੇ ਮੁੰਬਈ ਸਥਿਤ ਘਰ ਦੇ ਬਾਹਰ ਆਪਣੇ ਸਟਾਰ ਨੂੰ ਸ਼ੁਭਕਾਮਨਾਵਾਂ ਦੇਣ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਸਾਰੇ ਪ੍ਰਸ਼ੰਸਕ ਆਪਣੇ ਪਸੰਦੀਦਾ ਸਿਤਾਰੇ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਉਸ ਦੀ ਝਲਕ ਪਾਉਣ ਲਈ ਬੇਤਾਬ ਹਨ। ਵੀਡੀਓ ‘ਚ ਬੈਰੀਕੇਡ ਵੀ ਦੇਖੇ ਜਾ ਸਕਦੇ ਹਨ ਜੋ ਇਸ ਲਈ ਲਗਾਏ ਗਏ ਹਨ ਤਾਂ ਜੋ ਆਵਾਜਾਈ ਦੀ ਰਫਤਾਰ ‘ਚ ਕੋਈ ਰੁਕਾਵਟ ਨਾ ਆਵੇ।