sanjay leela bhansali Sushant:ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਆਪਣਾ ਬਿਆਨ ਦਰਜ ਕਰਵਾਉਣ ਲਈ ਬਾਂਦਰਾ ਪੁਲਿਸ ਸਟੇਸ਼ਨ ਪਹੁੰਚ ਗਏ ਹਨ। ਪੁਲਿਸ ਨੇ ਸੰਜੇ ਲੀਲਾ ਭੰਸਾਲੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਉਹਨ੍ਹਾਂ ਤੋਂ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਂਫਰ ਕੀਤੀਆਂ ਗਈਆਂ ਫਿਲਮਾਂ ਬਾਰੇ ਪੁੱਛਗਿੱਛ ਕੀਤੀ ਜਾਏਗੀ। ਜਿਸ ਬਾਰੇ ਸੁਸ਼ਾਂਤ ਅਤੇ ਸੰਜੇ ਲੀਲਾ ਭੰਸਾਲੀ ਵਿਚਕਾਰ ਫਿਲਮਾਂ ਨੁੰ ਲੇਕੇ ਗੱਲਬਾਤ ਨਹੀਂ ਬਣੀ ਸੀ।
ਇਸ ਮਾਮਲੇ ਵਿਚ ਭੰਸਾਲੀ ਦਾ ਨਾਮ ਉਦੋਂ ਸਾਹਮਣੇ ਆਇਆ ਜਦੋਂ ਫਿਲਮ ਆਲੋਚਕ ਸੁਭਾਸ਼ ਕੇ ਝਾਅ ਨੇ ਖੁਲਾਸਾ ਕੀਤਾ ਕਿ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੰਜੇ ਲੀਲਾ ਭੰਸਾਲੀ ਨੇ ਤਿੰਨ ਫਿਲਮਾਂ ਲਈ ਬਹੁਤ ਫੋਰਸ ਕੀਤਾ ਸੀ। ਇਨ੍ਹਾਂ ਵਿੱਚ ਬਾਜੀਰਾਓ ਮਸਤਾਨੀ, ਗੋਲਿਓਂ ਕੀ ਰਸਲੀਲਾ ਰਾਮ-ਲੀਲਾ ਅਤੇ ਪਦਮਾਵਤ ਸ਼ਾਮਲ ਸਨ। ਸੁਸ਼ਾਂਤ ਦੀ ਖੁਦਕੁਸ਼ੀ ਦਾ ਕਾਰਨ ਲੱਭਣ ਲਈ ਪੁਲਿਸ ਨੇ ਕਈ ਫਿਲਮੀ ਸ਼ਖਸੀਅਤਾਂ ਤੋਂ ਪੁੱਛਗਿੱਛ ਕੀਤੀ ਹੈ। ਇਸ ਦੇ ਮੱਦੇਨਜ਼ਰ ਰਖਦੇ ਹੁਣ ਸੰਜੇ ਲੀਲਾ ਭੰਸਾਲੀ ਨੂੰ ਪੁੱਛਗਿੱਛ ਕੀਤੀ ਗਈ ਹੈ। ਸੁਭਾਸ਼ ਝਾ ਦਾ ਬਿਆਨ ਉਸ ਵੇਲੇ ਸਾਹਮਣੇ ਆਇਆ ਜਦੋਂ ਕਿਹਾ ਗਿਆ ਕਿ ਸੁਸ਼ਾਂਤ ਨੇ ਫਿਲਮ ਇੰਡਸਟਰੀ ਵਿੱਚ ਕੰਮ ਮਿਲਨਾਂ ਬੰਦ ਹੋ ਗਿਆ ਸੀ। ਜਿਸ ਕਾਰਨ ਉਹ ਤਣਾਅ ਵਿਚ ਸੀ। ਚੋਟੀ ਦੇ ਨਿਰਦੇਸ਼ਕ ਸੁਸ਼ਾਂਤ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਸਾਰੀ ਖਬਰਾਂ ਨੂੰ ਗਲਤ ਦੱਸਦਿਆਂ ਸੁਭਾਸ਼ ਝਾ ਨੇ ਸਪੱਸ਼ਟ ਕਰ ਦਿੱਤਾ ਸੀ, ਕਿ ਸੁਸ਼ਾਂਤ ਨੂੰ ਲੈਕੇ ਸਾਹਮਣੇ ਆ ਰਹਿਆ ਅਜਿਹੀਆਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ।
ਦੂਜੇ ਪਾਸੇ ਸੁਸ਼ਾਂਤ ਦੀ ਆਖਰੀ ਫਿਲਮ ਦਿਲ ਬੀਚਾਰਾ ਇਸ ਮਹੀਨੇ ਓਟੀਟੀ ਪਲੇਟਫਾਰਮ ‘ਤੇ ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਦੇ ਪ੍ਰਸ਼ੰਸਕਾ ਨੂੰ ਇਸ ਫਿਲਮ ਦਾ ਬਹੁਤ ਬੈਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚ ਸੁਸ਼ਾਂਤ ਦੀ ਜਗਾ ਸੰਜਨਾ ਸੰਘੀ ਇਸ ਵਿਚ ਪਾਈ ਗਈ ਸੀ।ਇਸ ਫਿਲਮ ਨੂੰ ਮੁਕੇਸ਼ ਛਾਬੜਾ ਨੇ ਨਿਰਦੇਸ਼ਨ ਕੀਤਾ ਸੀ। ਫਿਲਮ ਆਲੋਚਕ ਸੁਭਾਸ਼ ਝਾਅ ਨੇ ਦੱਸਿਆ ਸੀ ਜਦੋਂ ਸੁਸ਼ਾਂਤ ਸਿੰਘ ਫਿਲਮ ਪਾਣੀ ਦੀ ਤਿਆਰੀ ਕਰ ਰਹੇ ਸਨ। ਫਿਰ ਉਸਨੂੰ ਬਾਜੀਰਾਓ ਮਸਤਾਨੀ ਦੀ ਆਫਰ ਕੀਤੀ ਗਈ ਸੀ। ਸੰਜੇ ਲੀਲਾ ਭੰਸਾਲੀ ਨੇ ਮੈਨੂੰ ਇਹ ਗੱਲ ਖੂਦ ਕਿਹਾ ਸੀ। ਪਰ ਸੁਸ਼ਾਂਤ ਇਹ ਫਿਲਮ ਨਹੀਂ ਕਰ ਸਕੇ। ਫਿਰ ਸੰਜੇ ਲੀਲਾ ਭੰਸਾਲੀ ਨੇ ਉਸ ਨੂੰ ਗੋਲੀਆਂ ਦੀ ਰਾਸਲੀਲਾ ਰਾਮ-ਲੀਲਾ ਅਤੇ ਬਾਅਦ ਵਿਚ ਪਦਮਾਵਤ ਵਿਚ ਭੂਮਿਕਾ ਦਾ ਆਫਰ ਕੀਤੀ ਸੀ। ਅੱਜ ਦੇ ਸਮੇਂ ਵਿੱਚ, ਸੰਜੇ ਲੀਲਾ ਭੰਸਾਲੀ ਸਭ ਤੋਂ ਵੱਡੇ ਨਿਰਦੇਸ਼ਕ ਹਨ। ਅਤੇ ਉਹਨਾ ਦੀਆ ਤਿੰਨ ਫਿਲਮਾਂ ਨੂੰ ਸਵੀਕਾਰ ਨਹੀਂ ਕਰ ਸਕੇ। ਸੁਸ਼ਾਂਤ ਇਸ ਤੋਂ ਬਾਅਦ ਇਹ ਗੱਲ ਵਿਚ ਕਿਥੋ ਤਕ ਦਮ ਹੈ । ਉਦਯੋਗ ਵਿੱਚ ਲੋਕ ਉਸ ਨੂੰ ਪਿਛੇ ਕਰ ਰਹੇ ਹਨ ।