Sardool Sikander Roadways di laari: ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਹਾਲਤ ਬੇਹੱਦ ਨਾਜ਼ੁਕ ਹੋਣ ਤੇ ਕੱਲ ਉਹਨਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਦਾ ਇਲਾਜ ਕਰਵਾ ਰਹੇ ਸਨ । ਜਿਸ ਤੋਂ ਪਹਿਲਾ ਉਹ ਇਲਾਜ ਕਰਵਾਉਣ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਵੀ ਗਏ ਸਨ ਤੇ ਫਿਰ ਫੋਰਟਿਸ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਏ ਸਨ। ਦੱਸ ਦੇਈਏ ਕਿ ਸਰਦੂਲ ਨੇ ਕਈ ਪੰਜਾਬੀ ਹਿੱਟ ਗਾਣੇ ਇੰਡਸਟਰੀ ਨੂੰ ਦਿੱਤੇ ਹਨ। ਉਨ੍ਹਾਂ ਦੀ ਪਹਿਲੀ ਐਲਬਮ ਸਾਲ 1980 ‘ਚ ਆਈ ਸੀ। ਇਸ ਐਲਬਮ ਦਾ ਨਾਮ ‘ਰੋਡਵੇਜ਼ ਦੀ ਲਾਰੀ’ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਗਾਣੇ ਗਾਏ। ਸਾਲ 1991 ‘ਚ ਆਈ ਉਨ੍ਹਾਂ ਦੀ ਐਲਬਮ ‘ਹੁਸਨਾਂ ਦੇ ਮਾਲਕੋ’ ਨੇ ਦੁਨੀਆ ਭਰ ‘ਚ ਧੂਮ ਮਚਾਈ। ਇਸ ਐਲਬਮ ਦੀਆਂ 5.1 ਮਿਲਿਅਨ ਕਾਪੀਆਂ ਵਿਕੀਆਂ। ਗਾਣਿਆਂ ਤੋਂ ਇਲਾਵਾ ਕਈ ਫਿਲਮਾਂ ‘ਚ ਵੀ ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾਮ ਕਮਾਇਆ।
ਪੰਜਾਬੀ ਫ਼ਿਲਮ ‘ਜੱਗਾ ਡਾਕੂ’ ‘ਚ ਉਨ੍ਹਾਂ ਦੇ ਅਭਿਨੈ ਦੀ ਕਾਫ਼ੀ ਤਾਰੀਫ਼ ਹੋਈ। ਸਰਦੂਲ ਸਿਕੰਦਰ ਨੂੰ ਸੁਰਾਂ ਦਾ ਬਿਹਤਰ ਗਿਆਨ ਸੀ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਸਰਦੂਲ ਸਿਕੰਦਰ ਦੀਆਂ ਹੁਣ ਤੱਕ ਕਰੀਬ 50 ਮਿਊਜ਼ਿਕ ਐਲਬਮਾਂ ਆ ਚੁੱਕੀਆਂ ਹਨ ਅਤੇ ਪੰਜਾਬੀ ਗਾਇਕੀ ’ਚ ਉਨ੍ਹਾਂ ਨੇ ਆਪਣੀ ਇੱਕ ਅਲੱਗ ਅਤੇ ਨਿਵੇਕਲੀ ਜਗ੍ਹਾ ਬਣਾਈ ਸੀ। ਸਰਦੂਲ ਸਿਕੰਦਰ ਨੇ ਆਪਣੀ ਸੁਰੀਲੀ ਗਾਇਕੀ ਸਦਕਾ ਲੋਕਾਂ ਦੇ ਦਿਲਾਂ ‘ਚ ਇਕ ਵਿਸ਼ੇਸ਼ ਥਾਂ ਬਣਾਈ।
ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਦਿਨੀਂ ਉਹ ਦੇਸ਼ ਦੇ ਕਿਸਾਨਾਂ ਦੇ ਹੱਕ ‘ਚ ਵੀ ਖੜ੍ਹੇ ਹੋਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਨਿਰੋਲ ਪੰਜਾਬੀ ਕਦਰਾਂ-ਕੀਮਤਾਂ ਕੀਮਤਾਂ ਦੇ ਹਿਤੈਸ਼ੀ ਹੋਣ ਦੇ ਨਾਲ-ਨਾਲ ਜਿਥੇ ਕਿਤੇ ਲੋਕਾਈ ਨਾਲ ਅਨਿਆਂ ਹੁੰਦਾ ਵੇਖਦੇ, ਉਸ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਸਨ।