ਹੁਣੇ ਜਿਹੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੀਆਂ ਪ੍ਰੈਗਨੈਂਸੀ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਸਨ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਸਰਗੁਣ ਮਹਿਤਾ ਤੇ ਰਵੀ ਦੁਬੇ ਦੇ ਘਰ ਖੁਸ਼ਖਬਰੀ ਆਉਣ ਵਾਲੀ ਹੈ ਪਰ Pregnancy ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ Sargun Mehta ਨੇ ਝਾੜ ਪਾਈ ਹੈ।
ਸਰਗੁਣ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਬੇਬੁਨਿਆਦ ਖ਼ਬਰਾਂ ਫੈਲਾਉਣਾ ਬੰਦ ਕਰੋ, ਲਿਖਣ ਤੋਂ ਪਹਿਲਾਂ ਸਾਨੂੰ ਜਾਂ ਸਾਡੀ ਟੀਮ ਨੂੰ ਪੁੱਛੋਂ ਤਾਂ ਸਹੀ ਕਿ ਖ਼ਬਰ ਸੱਚੀ ਹੈ ਜਾਂ ਨਹੀਂ। ਤੁਹਾਨੂੰ Pregnancy ਬਾਰੇ ਕਿਵੇਂ ਪਤਾ ਲੱਗ ਗਿਆ ਜੋ ਮੈਨੂੰ ਤੇ ਰਵੀ ਨੂੰ ਪਤਾ ਹੀ ਨਹੀਂ?” ਕ੍ਰਿਪਾ ਕਰਕੇ ਇਸ ਨੂੰ ਬੰਦ ਕਰੋ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਇਸ ਕੁੜੀ ਦੇ ਹੌਂਸਲੇ ਨੂੰ ਸਲਾਮ, ਆਕਸੀਜਨ ਸਪੋਰਟ ‘ਤੇ 12ਵੀਂ ਦਾ ਪੇਪਰ ਦੇਣ ਪਹੁੰਚੀ
ਦੱਸ ਦੇਈਏ ਕਿ ਇਹ ਅਫਵਾਹਾਂ ਉਦੋਂ ਤੇਜ਼ ਹੋ ਗਈਆਂ ਜਦੋਂ ਹੁਣੇ ਜਿਹੇ ਰਵੀ ਤੇ ਸਰਗੁਣ ਨੂੰ ਇਕ ਹਸਪਤਾਲ ਦੇ ਬਾਹਰ ਦੇਖਿਆ ਗਿਆ ਤੇ ਪ੍ਰਸ਼ੰਸਕਾਂ ਵੱਲੋਂ ਇਸ ਨੂੰ ਸਰਗੁਣ ਦੀ ਪ੍ਰੈਗਨੈਂਸੀ ਨਾਲ ਜੋੜਿਆ ਜਾਣ ਲੱਗਾ।
ਵੀਡੀਓ ਲਈ ਕਲਿੱਕ ਕਰੋ -:
























