ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ “ਸਕਾਈ ਫ਼ੋਰਸ” ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹਨ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਨਿਮਰਤ ਕੌਰ, ਵੀਰ ਪਹਾੜੀਆ ਅਤੇ ਸਾਰਾ ਅਲੀ ਖ਼ਾਨ ਵੀ ਮੌਜੂਦ ਹਨ। ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਇਹ ਫ਼ਿਲਮ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Satinder Sartaaj sang
ਹੁਣ ਫ਼ਿਲਮ ਦਾ ਨਵਾਂ ਗੀਤ “ਰੰਗ” ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਇੱਕ ਦੇਸੀ ਪਾਰਟੀ ਟ੍ਰੈਕ ਹੈ ਜਿਸਨੂੰ ਸਤਿੰਦਰ ਸਰਤਾਜ ਅਤੇ ਜਹਿਰਾ ਐੱਸ ਖ਼ਾਨ ਨੇ ਗਾਇਆ ਹੈ। ਇਸਦਾ ਮਿਊਜ਼ਿਕ ਤਨਿਸ਼ਕ ਬਾਗਚੀ ਨੇ ਦਿੱਤਾ ਹੈ। ਗੀਤ ਵਿੱਚ ਅਕਸ਼ੈ ਅਤੇ ਵੀਰ ਪੂਰੀ ਤਰ੍ਹਾਂ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ।

Satinder Sartaaj sang
ਗੀਤ ਬਹੁਤ ਹੀ ਦਿਲਚਸਪ ਅਤੇ ਪੂਰੀ ਤਰ੍ਹਾਂ ਪਾਰਟੀ ਸੌਂਗ ਹੈ ਜਿਸਨੂੰ ਦੇਸੀ ਸਟਾਈਲ ਵਿੱਚ ਤਿਆਰ ਕੀਤਾ ਗਿਆ ਹੈ। ਸਤਿੰਦਰ ਸਰਤਾਜ ਨੇ ਕਿਹਾ ਕਿ “ਰੰਗ” ਇਸ ਸਮੇਂ ਕਾਫ਼ੀ ਟ੍ਰੇਂਡ ਵਿੱਚ ਹੈ ਕਿਉਂਕਿ ਨੌਜਵਾਨ ਪੀੜ੍ਹੀ ਇਸ ਪਾਰਟੀ ਸੌਂਗ ਨਾਲ ਖੁਦ ਨੂੰ ਜੁੜਾ ਹੋਇਆ ਮਹਿਸੂਸ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
