Sheezan FIR Quashing Plea: ‘ਅਲੀ ਬਾਬਾ: ਦਾਸਤਾਨ ਏਕ ਕਾਬੁਲ’ ਦੇ ਮੁੱਖ ਅਦਾਕਾਰ ਸ਼ੀਜ਼ਾਨ ਖਾਨ ਨੂੰ ਕੁਝ ਸਮਾਂ ਪਹਿਲਾਂ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਮਰਹੂਮ ਅਦਾਕਾਰਾ ਤੁਨੀਸ਼ਾ ਸ਼ਰਮਾ ਖ਼ੁਦਕੁਸ਼ੀ ਕੇਸ ਵਿੱਚ ਉਹ ਮੁੱਖ ਮੁਲਜ਼ਮ ਸੀ, ਜਿਸ ਖ਼ਿਲਾਫ਼ ਅਦਾਕਾਰਾ ਦੀ ਮਾਂ ਨੇ ਐਫਆਈਆਰ ਦਰਜ ਕਰਵਾਈ ਸੀ ਅਤੇ ਉਦੋਂ ਹੀ ਸ਼ੀਜਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਸ਼ੀਜਾਨ ਨੇ ਕੇਸ ਤੋਂ ਛੁਟਕਾਰਾ ਪਾਉਣ ਲਈ ਇਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ।
ਸ਼ੀਜਾਨ ਖਾਨ ਨੇ ਆਪਣੇ ਖਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ 11 ਅਪ੍ਰੈਲ 2023 ਨੂੰ ਹੋਵੇਗੀ। ਰਿਪੋਰਟ ਦੇ ਅਨੁਸਾਰ, ਸ਼ੀਜਨ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਨੇ ਕਿਹਾ, “ਕੇਸ ਦੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ। ਮੈਨੂੰ ਆਪਣੀ ਤਿਆਰੀ ‘ਤੇ ਭਰੋਸਾ ਹੈ। ਜੇਕਰ ਇਸ ਮਾਮਲੇ ‘ਤੇ ਸੁਣਵਾਈ ਅਤੇ ਬਹਿਸ ਹੁੰਦੀ ਹੈ ਤਾਂ ਮੇਰੇ ਮੁਵੱਕਿਲ ਸ਼ੀਜਾਨ ਦੇ ਖਿਲਾਫ ਦਰਜ ਐੱਫ.ਆਈ.ਆਰ. ਨੂੰ ਰੱਦ ਕੀਤਾ ਜੀਵੇਗਾ। ਮੈਂ ਫਿਰ ਕਹਿ ਰਿਹਾ ਹਾਂ ਕਿ ਸੱਚ ਦੀ ਜਿੱਤ ਹੋਵੇਗੀ। ‘ਅਲੀ ਬਾਬਾ’ ਦੇ ਲੀਡ ਸਟਾਰ ਹੋਣ ਦੇ ਨਾਲ-ਨਾਲ ਸ਼ੀਜਾਨ ਅਤੇ ਤੁਨੀਸ਼ਾ ਰਿਲੇਸ਼ਨਸ਼ਿਪ ‘ਚ ਸਨ। 24 ਦਸੰਬਰ 2022 ਨੂੰ ਤੁਨੀਸ਼ਾ ਦੀ ਖੁਦਕੁਸ਼ੀ ਤੋਂ ਬਾਅਦ, ਉਸਦੀ ਮਾਂ ਨੇ ਸ਼ੀਜਾਨ ਵਿਰੁੱਧ ਐਫਆਈਆਰ ਦਰਜ ਕਰਵਾਈ ਅਤੇ ਉਸਦੀ ਧੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾਇਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਤੁਨੀਸ਼ਾ ਦੀ ਮਾਂ ਨੇ ਕਿਹਾ ਸੀ ਕਿ ਸ਼ੀਜਾਨ ਉਸ ਦੀ ਬੇਟੀ ਨਾਲ ਧੋਖਾ ਕਰ ਰਿਹਾ ਸੀ ਅਤੇ ਜਦੋਂ ਅਭਿਨੇਤਰੀ ਨੂੰ ਉਸ ਬਾਰੇ ਪਤਾ ਲੱਗਾ ਤਾਂ ਉਹ ਟੁੱਟ ਗਏ। ਬ੍ਰੇਕਅੱਪ ਅਤੇ ਵਿਸ਼ਵਾਸਘਾਤ ਕਾਰਨ ਤੁਨੀਸ਼ਾ ਕਾਫੀ ਪਰੇਸ਼ਾਨ ਸੀ। ਹਾਲਾਂਕਿ ਸ਼ੀਜਾਨ ਦੇ ਪੱਖ ਤੋਂ ਕਿਹਾ ਗਿਆ ਕਿ ਤੁਨੀਸ਼ਾ ਪਹਿਲਾਂ ਹੀ ਡਿਪਰੈਸ਼ਨ ‘ਚ ਸੀ ਅਤੇ ਉਸ ਦੀ ਮਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਖੈਰ, ਹੁਣ ਦੇਖਣਾ ਹੋਵੇਗਾ ਕਿ ਸ਼ੀਜਾਨ ‘ਤੇ ਲੱਗੇ ਦੋਸ਼ ਬੇਬੁਨਿਆਦ ਸਾਬਤ ਹੁੰਦੇ ਹਨ ਜਾਂ ਨਹੀਂ।