shivaram passed away today: ਸਾਊਥ ਇੰਡਸਟਰੀ ਤੋਂ ਬੁਰੀ ਖਬਰ ਸਾਹਮਣੇ ਆਈ ਹੈ। ਦੱਖਣੀ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਪ੍ਰਭਾਵਿਤ ਕਰਨ ਵਾਲੇ ਸੀਨੀਅਰ ਅਦਾਕਾਰ ਸ਼ਿਵਰਾਮ ਦਾ ਦਿਹਾਂਤ ਹੋ ਗਿਆ ਹੈ। ਉਹ 83 ਸਾਲ ਦੇ ਸਨ। ਉਨ੍ਹਾਂ ਨੂੰ ਬੈਂਗਲੁਰੂ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਸੀ।
30 ਨਵੰਬਰ ਨੂੰ ਅਦਾਕਾਰ ਆਪਣੇ ਘਰ ਪੂਜਾ ਕਰਦੇ ਸਮੇਂ ਡਿਗ ਗਿਆ ਸੀ। ਇਸ ਮਹੀਨੇ ਹੀ ਉਨ੍ਹਾਂ ਨੇ ਸਬਰੀਮਾਲਾ ਤੀਰਥ ਦੇ ਦਰਸ਼ਨ ਕਰਨ ਦੀ ਯੋਜਨਾ ਬਣਾਈ ਸੀ। ਪਰ ਕਿਸਮਤ ਵਿੱਚ ਕੁਝ ਹੋਰ ਸੀ। ਰਿਪੋਰਟਾਂ ‘ਚ ਡਾਕਟਰਾਂ ਦੀ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਅਦਾਕਾਰ ਦੀ ਮੌਤ ਬ੍ਰੇਨ ਹੈਮਰੇਜ ਕਾਰਨ ਹੋਈ ਹੈ। ਅਦਾਕਾਰ ਦੀ ਮੌਤ ਨਾਲ ਕੰਨੜ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਮਾਗ ਦੀ ਸਰਜਰੀ ਕਰਵਾਉਣੀ ਸੀ ਪਰ ਅਦਾਕਾਰ ਦੀ ਉਮਰ ਨੂੰ ਦੇਖਦੇ ਹੋਏ ਡਾਕਟਰਾਂ ਨੇ ਰਿਸਕ ਨਹੀਂ ਲਿਆ। ਪਰ ਸ਼ਿਵਰਾਮ ਦੀ ਹਾਲਤ ਲਗਾਤਾਰ ਵਿਗੜਦੀ ਗਈ ਅਤੇ 4 ਦਸੰਬਰ ਨੂੰ ਉਸ ਦੀ ਮੌਤ ਹੋ ਗਈ।
ਖਬਰਾਂ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਪਿਛਲੇ ਹਫਤੇ ਹੀ ਅਦਾਕਾਰ ਦਾ ਕਾਰ ਐਕਸੀਡੈਂਟ ਹੋਇਆ ਸੀ। ਪਰ ਇਸ ਦੌਰਾਨ ਅਦਾਕਾਰ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹ ਸੁਰੱਖਿਅਤ ਰਹੇ। ਅਦਾਕਾਰ ਦੇ ਅੰਤਿਮ ਸੰਸਕਾਰ ਬਾਰੇ ਹੋਰ ਵੇਰਵੇ ਅੱਗੇ ਸਾਂਝੇ ਕੀਤੇ ਜਾਣਗੇ। ਅਦਾਕਾਰ ਸ਼ਿਵਰਾਮ ਦਾ ਜਨਮ 28 ਜਨਵਰੀ 1938 ਨੂੰ ਹੋਇਆ ਸੀ। ਅਦਾਕਾਰ ਅਗਲੇ ਮਹੀਨੇ 84 ਸਾਲ ਦੇ ਹੋਣ ਵਾਲੇ ਸਨ। ਸ਼ਿਵਰਾਮ ਨੇ ਸਾਲ 1958 ‘ਚ ਸਹਾਇਕ ਨਿਰਦੇਸ਼ਕ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸਨੇ ਕੇਆਰ ਸੀਤਾਰਾਮ ਸ਼ਾਸਤਰੀ, ਪੁਥਾਨ ਕਨਗਲ ਅਤੇ ਸਿੰਗੀਤਮ ਸ਼੍ਰੀ ਨਿਵਾਸ ਰਾਓ ਨਾਲ ਕੰਮ ਕੀਤਾ। ਉਸਨੇ ਸਾਲ 1965 ਵਿੱਚ ਫਿਲਮ ‘Beretha Jeeva’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਉਹ ਇੱਕ ਚੰਗੇ ਚਰਿੱਤਰ ਵਜੋਂ ਜਾਣਿਆ ਜਾਂਦਾ ਹੈ। ਅਦਾਕਾਰ ਨੇ ਖੁਦ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ। ਅਦਾਕਾਰ ਨੇ ਸਾਲ 1972 ਵਿੱਚ ‘Hrudaya Sangama’ ਨਾਮ ਦੀ ਇੱਕ ਫਿਲਮ ਦਾ ਨਿਰਦੇਸ਼ਨ ਕੀਤਾ ਸੀ। ਉਸਨੇ ਕੰਨੜ ਸਿਨੇਮਾ ਵਿੱਚ ਕਈ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਸਨੇ ਦੱਖਣ ਦੇ ਸੁਪਰਸਟਾਰ ਰਜਨੀਕਾਂਤ ਦੀ ਤਮਿਲ ਫਿਲਮ ਧਰਮਾ ਦੁਰਈ ਦਾ ਨਿਰਮਾਣ ਵੀ ਕੀਤਾ।