Shweta tiwari new project: ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੀ ਜ਼ਿੰਦਗੀ ‘ਚ ਕਈ ਉਤਰਾਅ-ਚੜ੍ਹਾਅ ਦੇਖੇ ਹਨ, ਨਾਲ ਹੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਸੰਘਰਸ਼ਾਂ ਨਾਲ ਭਰੀ ਰਹੀ ਹੈ। ਇਸ ਸਭ ਦੇ ਬਾਵਜੂਦ ਅਦਾਕਾਰਾ ਨੇ ਇੰਡਸਟਰੀ ਵਿੱਚ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਅਦਾਕਾਰਾ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਅਦਾਕਾਰੀ ਦੀ ਦੁਨੀਆ ਦਾ ਹਿੱਸਾ ਰਹੀ ਹੈ। ਹੁਣ ਖਬਰ ਹੈ ਕਿ ਉਹ ਜਲਦ ਹੀ ਵੱਡੇ ਪਰਦੇ ‘ਤੇ ਵੀ ਧਮਾਲ ਮਚਾਉਣ ਵਾਲੀ ਹੈ। ਦਰਅਸਲ, ਸ਼ਵੇਤਾ ਤਿਵਾਰੀ ਨੂੰ ਬਾਲੀਵੁੱਡ ਇੰਡਸਟਰੀ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਪ੍ਰੋਡਕਸ਼ਨ ਹੇਠ ਇੱਕ ਵੱਡੀ ਫ਼ਿਲਮ ਦੀ ਪੇਸ਼ਕਸ਼ ਹੋਈ ਹੈ। ਇਹ ਜਾਣਕਾਰੀ ਸ਼ਵੇਤਾ ਦੇ ਸਭ ਤੋਂ ਚੰਗੇ ਦੋਸਤ ਵਿਕਾਸ ਕਲੰਤਰੀ ਦੁਆਰਾ ਕੀਤੀ ਗਈ ਇੱਕ ਪੋਸਟ ਰਾਹੀਂ ਮਿਲੀ ਹੈ, ਜਿਸ ਨੇ ਅਦਾਕਾਰਾ ਨੂੰ ਨਵੀਂ ਸ਼ੁਰੂਆਤ ਕਰਨ ਲਈ ਵਧਾਈ ਦਿੱਤੀ ਹੈ। ਆਪਣੀ ਪੋਸਟ ‘ਚ ਵਿਕਾਸ ਕਲੰਤਰੀ ਨੇ ਲਿਖਿਆ, ‘ਨਵੀਂ ਸ਼ੁਰੂਆਤ… ਆਲ ਦ ਬੈਸਟ ਸ਼ਵੇਤਾ ਤਿਵਾਰੀ’। ਇਸ ਤੋਂ ਬਾਅਦ ਸ਼ਵੇਤਾ ਨੇ ਵੀ ਵਿਕਾਸ ਦੀ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਹੈ। ਪੋਸਟ ‘ਤੇ ਰੋਹਿਤ ਸ਼ੈੱਟੀ ਦਾ ਨਾਂ ਵੀ ਲਿਖਿਆ ਹੋਇਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਨੂੰ ਆਖਰੀ ਵਾਰ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 11′ ‘ਚ ਪ੍ਰਤੀਯੋਗੀ ਦੇ ਰੂਪ ‘ਚ ਦੇਖਿਆ ਗਿਆ ਸੀ। ਸ਼ਵੇਤਾ ਨੇ ਸ਼ੋਅ ‘ਚ ਕਈ ਖਤਰਨਾਕ ਸਟੰਟ ਕੀਤੇ। ਇਸ ਸ਼ੋਅ ਦੌਰਾਨ ਰੋਹਿਤ ਸ਼ੈੱਟੀ ਅਤੇ ਸ਼ਵੇਤਾ ਤਿਵਾਰੀ ਵਿਚਾਲੇ ਚੰਗੀ ਬਾਂਡਿੰਗ ਦੇਖਣ ਨੂੰ ਮਿਲੀ। ਸ਼ਵੇਤਾ ਤਿਵਾਰੀ ਸਾਲਾਂ ਤੋਂ ਛੋਟੇ ਪਰਦੇ ‘ਤੇ ਰਾਜ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1999 ‘ਚ ਕੀਤੀ ਸੀ। ਉਸਨੇ 2001-2008 ਤੱਕ ਚੱਲੇ ਸੁਪਰਹਿੱਟ ਟੀਵੀ ਸ਼ੋਅ ‘ਕਸੌਟੀ ਜ਼ਿੰਦਗੀ ਕੀ’ ਵਿੱਚ ਪ੍ਰੇਰਨਾ ਸ਼ਰਮਾ ਦਾ ਕਿਰਦਾਰ ਨਿਭਾਇਆ ਸੀ। ਆਪਣੇ ਇਸ ਸ਼ੋਅ ਰਾਹੀਂ ਸ਼ਵੇਤਾ ਨੇ ਹਰ ਘਰ ‘ਚ ਆਪਣੀ ਖਾਸ ਪਛਾਣ ਬਣਾਈ। ਇਸ ਸ਼ੋਅ ਤੋਂ ਬਾਅਦ, ਉਹ ‘ਪਰਵਰਿਸ਼’, ‘ਬੇਗੂਸਰਾਏ’ ਅਤੇ ‘ਮੇਰੇ ਡੈਡ ਕੀ ਦੁਲਹਨ’ ਸਮੇਤ ਟੈਲੀਵਿਜ਼ਨ ਸ਼ੋਅ ਦਾ ਹਿੱਸਾ ਵੀ ਬਣ ਗਈ। ਟੈਲੀਵਿਜ਼ਨ ਤੋਂ ਇਲਾਵਾ, ਉਸਨੇ ਕਈ ਮਿਊਜ਼ਿਕ ਵੀਡੀਓ ਅਤੇ ਭੋਜਪੁਰੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਹਾਲਾਂਕਿ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਅਦਾਕਾਰਾ ਨੂੰ ਸਿਰਫ ਪ੍ਰੇਰਨਾ ਦੇ ਤੌਰ ‘ਤੇ ਜਾਣਦੇ ਹਨ।